ਟਰੰਪ ਨੇ ਉੱਤਰ ਕੋਰੀਆ ਦੇ ਰਾਜਦੂਤ ਨਾਲ ਕੀਤੀ ਮੁਲਾਕਾਤ, 12 ਜੂਨ ਨੂੰ ਹੋਵੇਗੀ ਸਿਖਰ ਵਾਰਤਾ

ਵਾਸ਼ਿੰਗਟਨ, 2 ਜੂਨ (ਸ.ਬ.) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਤਰ ਕੋਰੀਆ ਦੇ ਰਾਜਦੂਤ ਕਿਮ ਯੋਂਗ ਚੋਲ ਨਾਲ ਅੱਜ ਵ੍ਹਾਈਟ ਹਾਊਸ ਵਿੱਚ ਮੁਲਾਕਾਤ ਕੀਤੀ ਤੇ ਇਸ ਦੌਰਾਨ ਰਾਜਦੂਤ ਨੇ ਉਨ੍ਹਾਂ ਨੂੰ ਉਤਰ ਕੋਰੀਆਈ ਨੇਤਾ ਦਾ ਪੱਤਰ ਸੌਂਪਿਆ|
ਇਸ ਪੱਤਰ ਦੀ ਵਿਸ਼ਾ ਵਸਤੂ ਬਾਰੇ ਫਿਲਹਾਲ ਪਤਾ ਨਹੀਂ ਚੱਲ ਸਕਿਆ ਹੈ ਪਰ ਵਾਲ ਸਟ੍ਰੀਟ ਜਨਰਲ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ਕਿਮ ਜੋਂਗ ਉਨ ਨੇ ਟਰੰਪ ਨਾਲ ਸਿਖਰ ਮੁਲਾਕਾਤ ਵਿੱਚ ਦਿਲਚਸਪੀ ਦਿਖਾਈ ਹੈ| ਇਹ ਮੁਲਾਕਾਤ 12 ਜੂਨ ਨੂੰ ਸਿੰਗਾਪੁਰ ਵਿੱਚ ਤੈਅ ਹੈ| ਕਿਮ ਦੇ ਬਹੁਤ ਕਰੀਬੀ ਮੰਨੇ ਜਾਣ ਵਾਲੇ ਚੋਲ ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨਾਲ 2 ਦਿਨਾਂ ਤੱਕ ਗੱਲਬਾਤ ਕਰਨ ਤੋਂ ਬਾਅਦ ਵਾਸ਼ਿੰਗਟਨ ਪਹੁੰਚੇ ਹਨ| ਚੋਲ ਦਾ ਨਾਂ ਹਾਲੇ ਤਕ ਅਮਰੀਕਾ ਦੀ ਪਾਬੰਦੀਸ਼ੂਦਾ ਸੂਚੀ ਵਿੱਚ ਸੀ| ਇਹ ਪਾਬੰਦੀ ਹਾਲੇ ਵੀ ਹੈ ਜਾਂ ਨਹੀ ਇਸ ਦਾ ਕੁਝ ਪਤਾ ਨਹੀਂ ਚੱਲ ਸਕਿਆ ਹੈ| ਉਹ ਕੱਲ ਤਕ ਇਥੇ ਰੁਕ ਸਕਦੇ ਹਨ| ਉੱਤਰ ਕੋਰੀਆਈ ਅਧਿਕਾਰੀ ਨੇ 18 ਸਾਲ ਬਾਅਦ ਓਵਲ ਦਫਤਰ ਵਿੱਚ ਅਮਰੀਕੀ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਹੈ|
ਕਿਮ ਯੋਂਗ ਚੋਲ ਦੇ ਵ੍ਹਾਈਟ ਹਾਊਸ ਤੋਂ ਵਾਪਿਸ ਜਾਣ ਤੋਂ ਬਾਅਦ ਟਰੰਪ ਨੇ ਕਿਹਾ ਕਿ ਅਸੀਂ 12 ਜੂਨ ਨੂੰ (ਸਿੰਗਾਪੁਰ ਵਿੱਚ) ਕਿਮ ਜੋਂਗ ਉਨ ਨਾਲ ਬੈਠਕ ਕਰਨ ਜਾ ਹਾਂ| ਇਹ ਆਖਿਰ ਵਿੱਚ ਇਕ ਸਫਲ ਪ੍ਰਕਿਰਿਆ ਹੋਣ ਜਾ ਰਹੀ ਹੈ| ਰਾਸ਼ਟਰਪਤੀ ਨੇ ਕਿਹਾ ਕਿ ਮੈਂ 12 ਜੂਨ ਨੂੰ ਸਿੰਗਾਪੁਰ ਦੀ ਯਾਤਰਾ ਕਰਾਂਗਾ| ਨਵੇਂ ਸੰਬੰਧ ਬਣ ਰਹੇ ਹਨ| ਇਹ ਇਕ ਸ਼ੁਰੂਆਤ ਹੋਵੇਗੀ| ਮੈਂ ਇਹ ਕਦੇ ਨਹੀਂ ਕਿਹਾ ਕਿ ਇਹ ਇਕ ਬੈਠਕ ਵਿੱਚ ਹੋਵੇਗਾ | ਟਰੰਪ ਨੇ ਕਿਹਾ ਮੈਨੂੰ ਲੱਗਦਾ ਹੈ, ਇਸ ਬੈਠਕ ਵਿੱਚ ਸਾਡੇ ਕੋਲ ਕਾਫੀ ਸਕਾਰਾਤਮਕ ਨਤੀਜੇ ਹੋਣਗੇ|

Leave a Reply

Your email address will not be published. Required fields are marked *