ਟਰੰਪ ਨੇ ਓਮਾਨ ਦੇ ਸੁਲਤਾਨ ਤੋਂ ਮੰਗੀ ਮਦਦ

ਵਾਸ਼ਿੰਗਟਨ, 19 ਜੁਲਾਈ (ਸ.ਬ.)  ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਓਮਾਨ ਦੇ ਸੁਲਤਾਨ ਨੂੰ ਅਪੀਲ ਕੀਤੀ ਕਿ ਉਹ ਪੱਛਮੀ ਏਸ਼ੀਆ ਵਿਚ ਇਰਾਨ ਦੀ ਅਸਥਿਰਤਾਕਾਰੀ ਗਤੀਵਿਧੀਆਂ ਤੋਂ ਨਿਪਟਣ ਵਿਚ ਮਦਦ ਕਰੇ| ਵਾਈਟ ਹਾਊਸ ਨੇ ਕਿਹਾ ਕਿ ਰਾਸ਼ਟਰਪਤੀ ਨੇ ਸੁਲਤਾਨ ਕਾਬੂਸ ਬਿਨ ਸੈਦ ਅਲ-ਸੈਦ ਨਾਲ ਕਲ ਫੋਨ ਤੇ ਗੱਲਬਾਤ ਕੀਤੀ|
ਸੰਖੇਪ ਬਿਆਨ ਵਿਚ ਕਿਹਾ ਗਿਆ ਕਿ ਟਰੰਪ ਨੇ ਕਰੀਬੀ ਦੋ-ਪੱਖੀ ਸਹਿਯੋਗ ਤੇ ਜੋਰ ਦਿੱਤਾ| ਨੇਤਾਵਾਂ ਨੇ ”ਖੇਤਰੀ ਸੰਘਰਸ਼ਾਂ ਨੂੰ ਹਲ ਕਰਨ ਦੇ ਤਰੀਕਿਆਂ” ਅਤੇ ਇਰਾਨ ਦੀ ਅਸਥਿਰਤਾਕਾਰੀ ਗਤੀਵਿਧੀਆਂ ਤੋਂ ਨਿਪਟਣ ਤੇ ਵੀ ਗੱਲਬਾਤ ਕੀਤੀ| ਓਮਾਨ ਨੇ ਪੱਛਮੀ ਏਸ਼ੀਆ ਵਿਚ ਵਿਚੌਲੇ ਦੇ ਰੂਪ ਵਿਚ ਇਕ ਮਹੱਤਵਪੂਰਨ ਰੋਲ ਅਦਾ ਕੀਤਾ ਹੈ| ਉਸ ਨੇ ਇਸਲਾਮਿਕ ਗਣਤੰਤਰ ਦੇ ਵਿਵਾਦਿਤ ਪਰਮਾਣੂ ਕਾਰਜਕ੍ਰਮ ਤੋਂ ਲੈ ਕੇ ਯਮਨ ਵਿਚ ਚੱਲ ਰਹੇ ਸੰਘਰਸ਼ ਦੇ ਹੱਲ ਜਿਹੇ ਮੁੱਦਿਆਂ ਤੇ ਵਾਸ਼ਿੰਗਟਨ ਅਤੇ ਤੇਹਰਾਨ ਵਿਚ ਗੁਪਤ ਗੱਲਬਾਤ ਕਰਵਾਈ|

Leave a Reply

Your email address will not be published. Required fields are marked *