ਟਰੰਪ ਨੇ ਕੀਤੀ ਨਸ਼ੀਲੇ ਪਦਾਰਥਾਂ ਖਿਲਾਫ ਲੜਾਈ ਵਿੱਚ ਕੋਲੰਬੀਆ ਨੇਤਾ ਤੋਂ ਮਦਦ ਦੀ ਮੰਗੀ

ਬੋਗੋਟਾ, 28 ਅਕਤੂਬਰ (ਸ.ਬ.) ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਲੰਬੀਆ ਦੇ ਆਪਣੇ ਹਮ-ਰੁਤਬਾ ਜੁਆਨ ਮੈਨੁਅਲ ਸੈਂਟੋਸ ਨੂੰ ਇਕ ਪੱਤਰ ਵਿਚ ਕਿਹਾ ਹੈ ਕਿ ਕੋਲੰਬੀਆ ਵਿਚ ਵਿਆਪਕ ਪੈਮਾਨੇ ਉੱਤੇ ਨਸ਼ੀਲੇ ਪਦਾਰਥਾਂ ਦੀ ਖੇਤੀ ਤੋਂ ਉਹ ਚਿੰਤਤ ਹਨ | 24 ਅਕਤੂਬਰ ਨੂੰ ਲਿਖੇ ਪੱਤਰ ਮੁਤਾਬਕ ਟਰੰਪ ਨੇ ਸੈਂਟੋਸ ਤੋਂ ਨਸ਼ੀਲੇ ਪਦਾਰਥ ਦੇ ਉਤਪਾਦਨ ਵਿਚ ਕਮੀ ਲਿਆਉਣ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਉੱਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ ਤਾਂ ਕਿ ਇਨ੍ਹਾਂ ਨੂੰ ਅਮਰੀਕਾ ਲਿਆਉਣ ਤੋਂ ਰੋਕਿਆ ਜਾ ਸਕੇ| ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਸਤੰਬਰ ਵਿਚ ਇਕ ਘੋਸ਼ਣਾ ਪੱਤਰ ਉੱਤੇ ਦਸਤਖਤ ਕੀਤੇ ਸੀ, ਜਿਸ ਵਿਚ ਉਨ੍ਹਾਂ ‘ਵਿਆਪਕ ਪੈਮਾਨੇ ਵਿਚ ਨਸ਼ੀਲੇ ਪਦਾਰਥਾਂ ਦੀ ਖੇਤੀ ਅਤੇ ਕੋਲੰਬੀਆ ਵਿਚ ਕੋਕੀਨ ਦੇ ਉਤਪਾਦਨ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਸੀ|’ ਆਪਣੇ ਪੱਤਰ ਵਿਚ ਟਰੰਪ ਨੇ ਲਿਖਿਆ,’ਮੈਂ ਇਹ ਚਿੰਤਾ ਇਸ ਲਈ ਪ੍ਰਗਟ ਕਰ ਰਿਹਾ ਹਾਂ ਕਿਉਂਕਿ ਮੈਂ ਅਮਰੀਕਾ ਦੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਅਸੀਂ ਸੀਮਾ ਪਾਰ ਤੋਂ ਹੋਣ ਵਾਲੀ ਨਸ਼ੀਲੇ ਪਦਾਰਥ ਦੀ ਤਸਕਰੀ ਨੂੰ ਰੋਕਾਂਗੇ ਅਤੇ ਕੋਲੰਬੀਆ ਵਿਚ ਨਸ਼ੀਲੇ ਪਦਾਰਥ ਦੇ ਉਤਪਾਦਨ ਅਤੇ ਤਸਕਰੀ ਦੇ ਖਾਤਮੇ ਲਈ ਸਾਨੂੰ ਤੁਹਾਡੀ ਮਦਦ ਦੀ ਜ਼ਰੂਰਤ ਹੈ|’

Leave a Reply

Your email address will not be published. Required fields are marked *