ਟਰੰਪ ਨੇ ਦਬਾਓ ਵਿੱਚ ਆ ਕੇ ਬਦਲੀ ਪਰਵਾਸ ਨੀਤੀ

ਇਹ ਕਹਿਣਾ ਤਾਂ ਮੁਸ਼ਕਿਲ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੰਤਰਰਾਸ਼ਟਰੀ ਦਬਾਅ ਵਿੱਚ ਆ ਕੇ ਨਵੇਂ ਆਪ੍ਰਵਾਸਨ ਆਦੇਸ਼ ਤੇ ਹਸਤਾਖਰ ਕੀਤੇ ਪਰ ਜੋ ਵੀ ਹੋਵੇ ਗ਼ੈਰਕਾਨੂੰਨੀ ਅਪ੍ਰਵਾਸੀਆਂ ਦੇ ਬੱਚਿਆਂ ਦਾ ਰੋਣਾ ਕੁੱਝ ਸਮੇਂ ਲਈ ਸੁਣਾਈ ਨਹੀਂ ਪਵੇਗਾ| ਇਸ ਨਵੇਂ ਆਦੇਸ਼ ਦੇ ਅਨੁਸਾਰ ਗ਼ੈਰਕਾਨੂੰਨੀ ਰੂਪ ਨਾਲ ਅਮਰੀਕਾ – ਮੈਕਸਿਕੋ ਸੀਮਾ ਨੂੰ ਪਾਰ ਕਰਨ ਵਾਲੇ ਪਰਿਵਾਰਾਂ ਨੂੰ ਹਿਰਾਸਤ ਵਿੱਚ ਲਏ ਜਾਣ ਤੇ ਇਕੱਠੇ ਹੀ ਰੱਖਿਆ ਜਾਵੇਗਾ| ਪਹਿਲਾਂ ਦੇ ਨਿਯਮ ਵਿੱਚ ਅਪ੍ਰਵਾਸੀਆਂ ਨੂੰ ਤਾਂ ਜੇਲ੍ਹ ਵਿੱਚ ਪਾ ਦਿੱਤਾ ਜਾਂਦਾ ਸੀ ਪਰੰਤੂ ਉਨ੍ਹਾਂ ਦੇ ਬੱਚਿਆਂ ਨੂੰ ਵੱਖ ਰੱਖਿਆ ਜਾਂਦਾ ਸੀ| ਪਿਛਲੇ ਕੁੱਝ ਦਿਨਾਂ ਵਿੱਚ ਅਜਿਹੇ 2300 ਬੱਚਿਆਂ ਨੂੰ ਉਨ੍ਹਾਂ ਦੇ ਮਾਂ – ਬਾਪ ਤੋਂ ਵੱਖ ਕੀਤਾ ਗਿਆ| ਉਨ੍ਹਾਂ ਬੱਚਿਆਂ ਦੀ ਆਪਣੇ ਮਾਤਾ – ਪਿਤਾ ਨਾਲ ਮਿਲਣ ਲਈ ਰੋਂਦੇ ਹੋਏ ਵੀਡੀਓ ਵਾਇਰਲ ਹੋ ਗਏ ਸਨ| ਹਾਲਾਂਕਿ ਵਰਤਮਾਨ ਆਦੇਸ਼ ਵੀ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ| ਇਸ ਵਿੱਚ ਕਿਹਾ ਗਿਆ ਹੈ ਕਿ ਜੇਕਰ ਮਾਤਾ- ਪਿਤਾ ਦੇ ਹਿਰਾਸਤ ਵਿੱਚ ਲਏ ਜਾਣ ਨਾਲ ਬੱਚਿਆਂ ਉਤੇ ਗਲਤ ਪ੍ਰਭਾਵ ਪੈਣ ਦਾ ਖਦਸ਼ਾ ਹੋਵੇ ਤਾਂ ਉਨ੍ਹਾਂ ਨੂੰ ਵੱਖ ਹੀ ਰੱਖਿਆ ਜਾਵੇਗਾ| ਇਹ ਕਿਵੇਂ ਤੈਅ ਹੋਵੇਗਾ ਉਨ੍ਹਾਂ ਤੇ ਗਲਤ ਪ੍ਰਭਾਵ ਪੈ ਰਿਹਾ ਹੈ ? ਗ਼ੈਰਕਾਨੂੰਨੀ ਰੂਪ ਨਾਲ ਸਰਹੱਦ ਪਾਰ ਕਰਨ ਵਾਲਿਆਂ ਤੇ ਪਹਿਲਾਂ ਦੀ ਤਰ੍ਹਾਂ ਹੀ ਅਪਰਾਧਿਕ ਮੁਕੱਦਮਾ ਤਾਂ ਚੱਲਣਾ ਹੀ ਹੈ| ਟਰੰਪ ਨੇ ਨਵੇਂ ਆਦੇਸ਼ ਤੇ ਹਸਤਾਖਰ ਕਰਦੇ ਹੋਏ ਬਿਲਕੁੱਲ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਇਹ ਆਦੇਸ਼ ਅਪ੍ਰਵਾਸੀ ਪਰਿਵਾਰਾਂ ਨੂੰ ਇਕੱਠੇ ਰੱਖਣ ਨਾਲ ਸਬੰਧਿਤ ਹੈ ਪਰੰਤੂ ਨਾਲ ਹੀ ਅਸੀਂ ਆਪਣੀਆਂ ਸੀਮਾਵਾਂ ਤੇ ਸੱਖਤੀ ਦੇ ਨਾਲ ਕੋਈ ਸਮਝੌਤਾ ਨਹੀਂ ਕਰਦੇ ਹੋਏ ਗ਼ੈਰਕਾਨੂੰਨੀ ਅਪ੍ਰਵਾਸੀਆਂ ਨੂੰ ਕਦੇ ਵੀ ਬਰਦਾਸ਼ਤ ਨਾ ਕਰਨ ਦੀ ਨੀਤੀ ਜਾਰੀ ਰੱਖਾਂਗੇ| ਤਾਂ ਅੰਤਰ ਇੰਨਾ ਹੀ ਆਇਆ ਹੈ ਕਿ ਜਿਆਦਾਤਰ ਬੱਚਿਆਂ ਨੂੰ ਹੁਣ ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸੇਜ ਨੂੰ ਸੌਂਪਣ ਦੀ ਜਗ੍ਹਾ ਜੇਲ੍ਹ ਵਿੱਚ ਹੀ ਮਾਤਾ-ਪਿਤਾ ਦੇ ਨਾਲ ਰੱਖਿਆ ਜਾਵੇਗਾ| ਪਰ ਮੁਕੱਦਮੇ ਤੋਂ ਬਾਅਦ ਉਨ੍ਹਾਂ ਨੂੰ ਸਜਾ ਹੋ ਗਈ ਤਾਂ ਕੀ ਕਰੋਗੇ? ਇਸ ਵਿੱਚ ਕਿਹਾ ਗਿਆ ਹੈ ਕਿ ਇਹ ਬੱਚੇ ਪਰਿਵਾਰ ਦੇ ਨਾਲ ਉਦੋਂ ਤੱਕ ਰਹਿਣਗੇ, ਜਦੋਂ ਤੱਕ ਕਿ ਉਨ੍ਹਾਂ ਤੇ ਗ਼ੈਰਕਾਨੂੰਨੀ ਰੂਪ ਨਾਲ ਸਰਹੱਦ ਪਾਰ ਕਰਨ ਦੇ ਮਾਮਲੇ ਵਿੱਚ ਮੁਕੱਦਮਾ ਪੂਰਾ ਨਾ ਹੋ ਜਾਵੇ| ਜਾਹਿਰ ਹੈ ਕਿ ਸਮੱਸਿਆ ਅੱਗੇ ਫਿਰ ਆਵੇਗੀ| ਇਸ ਸਮੇਂ ਦੁਨੀਆ ਦੇ ਕਈ ਖੇਤਰਾਂ ਤੋਂ ਸ਼ਰਨਾਰਥੀ ਜਾਂ ਅਪ੍ਰਵਾਸੀ ਯੂਰਪ ਅਤੇ ਅਮਰੀਕਾ ਵਿੱਚ ਜਾਣ ਦੀ ਕੋਸ਼ਿਸ਼ ਕਰ ਰਹੇ ਹਨ| ਕੁੱਝ ਦੇਸ਼ ਇਨ੍ਹਾਂ ਨੂੰ ਸਵੀਕਾਰ ਕਰਦੇ ਹਨ, ਕੁੱਝ ਦੇਸ਼ ਸਰਹੱਦ ਦੀ ਘੇਰੇਬੰਦੀ ਕਰਕੇ ਇਨ੍ਹਾਂ ਨੂੰ ਵੜਣ ਨਹੀਂ ਦਿੰਦੇ| ਅਸੀਂ ਅਜਿਹੇ ਸ਼ਰਣਾਰਥੀਆਂ ਅਤੇ ਅਪ੍ਰਵਾਸੀਆਂ ਦੀਆਂ ਛੋਟੀਆਂ-ਛੋਟੀਆਂ ਕਿਸ਼ਤੀਆਂ ਤੇ ਸਮੁੰਦਰ ਵਿੱਚ ਜਾਨ ਜੋਖਮ ਵਿੱਚ ਪਾ ਕੇ ਜਾਂਦੀਆਂ ਹੋਈਆਂ ਤਸਵੀਰਾਂ ਦੇਖੀਆਂ ਹਨ| ਅੱਜ ਯੂਰਪ ਅਤੇ ਅਮਰੀਕਾ ਦੋਵੇਂ ਆਪ੍ਰਵਾਸਨ ਅਤੇ ਸ਼ਰਨ ਦੇਣ ਦੇ ਨਿਯਮਾਂ ਨੂੰ ਸਖ਼ਤ ਬਣਾ ਰਹੇ ਹਨ, ਪਰੰਤੂ ਟਰੰਪ ਦੇ ਕਾਲ ਵਿੱਚ ਇਹ ਸਭ ਤੋਂ ਜ਼ਿਆਦਾ ਸਖ਼ਤ ਹੋ ਗਿਆ ਹੈ| ਇੱਥੇ ਬਿਨਾਂ ਵੀਜੇ ਦੇ ਆਏ ਇੱਕ ਵੀ ਵਿਅਕਤੀ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ| ਅਮਰੀਕਾ ਨੂੰ ਇਹ ਵਿਚਾਰ ਕਰਨ ਦੀ ਜ਼ਰੂਰਤ ਹੈ ਕਿ ਇਹ ਨਿਯਮ ਮਨੁੱਖੀ ਮੁੱਲਾਂ ਉਤੇ ਕਿੰਨਾ ਠੀਕ ਹੈ ਜਾਂ ਗਲਤ ਹੈ?
ਰਾਜਿੰਦਰ ਸਿੰਘ

Leave a Reply

Your email address will not be published. Required fields are marked *