ਟਰੰਪ ਨੇ ਬ੍ਰਿਟੇਨ ਦੀ ਪੀ.ਐਮ. ਥੈਰੇਸਾ ਮੇਅ ਨਾਲ ਸੀਰੀਆ ਹਮਲੇ ਤੇ ਕੀਤੀ ਗੱਲਬਾਤ

ਵਾਸ਼ਿੰਗਟਨ,  11 ਅਪ੍ਰੈਲ (ਸ.ਬ.) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ    ਥੈਰੇਸਾ ਮੇਅ ਨਾਲ ਸੀਰੀਆ ਵਿੱਚ ਨਾਗਰਿਕਾਂ ਤੇ ਹੋਏ ਰਸਾਇਣਕ ਹਮਲੇ ਤੋਂ ਬਾਅਦ ਉੱਥੇ ਕੀਤੇ ਗਏ ਅਮਰੀਕੀ ਹਮਲਿਆਂ ਤੇ ਚਰਚਾ ਕੀਤੀ ਹੈ| ਬ੍ਰਿਟਿਸ਼ ਦੂਤਘਰ ਨੇ ਦੱਸਿਆ ਕਿ ਪਿਛਲੇ ਹਫਤੇ ਸੀਰੀਆਈ ਅਸਦ ਸ਼ਾਸਨ ਵਿਰੁੱਧ ਅਮਰੀਕੀ ਫੌਜੀ ਕਾਰਵਾਈ ਦਾ ਸਮਰਥਨ ਕਰਨ ਉੱਤੇ ਟਰੰਪ ਨੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਦਾ ਸ਼ੁਕਰੀਆ ਅਦਾ ਕੀਤਾ|
ਇਕ ਬਿਆਨ ਵਿੱਚ ਕਿਹਾ ਗਿਆ ਕਿ ਹੁਣ ਰੂਸ ਨੂੰ ਇਹ ਸਮਝਾਉਣ ਦਾ ਮੌਕਾ ਆ ਗਿਆ ਹੈ ਕਿ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ ਦਾ ਸਹਿਯੋਗ ਕਰਨਾ ਉਸ ਦੇ ਰਣਨੀਤਕ ਹਿੱਤ ਵਿਚ ਨਹੀਂ ਹੈ| ਦੋਹਾਂ ਨੇਤਾਵਾਂ ਨੇ ਈਰਾਨ ਅਤੇ ਉੱਤਰੀ ਕੋਰੀਆ ਵਲੋਂ ਪੇਸ਼ ਕੀਤੇ ਜਾ ਰਹੇ ਖੇਤਰੀ ਖਤਰਿਆਂ ਤੇ ਵੀ ਚਰਚਾ ਕੀਤੀ|

Leave a Reply

Your email address will not be published. Required fields are marked *