ਟਰੰਪ ਨੇ ਮਾਲਵੇਨੀ ਨੂੰ ਵਿੱਤੀ ਸੰਸਥਾ ਦਾ ਨਵਾਂ ਮੁਖੀ ਕੀਤਾ ਨਿਯੁਕਤ

ਵਾਸ਼ਿੰਗਟਨ, 25 ਨਵੰਬਰ (ਸ.ਬ.) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਵਾਈਟ ਹਾਊਸ ਦੇ ਬਜਟ ਨਿਦੇਸ਼ਕ ਮਿਕ ਮਾਲਵੇਨੀ ਨੂੰ ਉਸ ਵਿੱਤੀ ਸੰਸਥਾ ਦਾ ਮੁਖੀ ਨਿਯੁਕਤ ਕਰ ਦਿੱਤਾ, ਜਿਸ ਵਿਚ ਪ੍ਰਸ਼ਾਸਨ ਬਦਲਾਅ ਕਰਨਾ ਚਾਹੁੰਦਾ ਹੈ| ਮਾਲਵੇਨੀ ਨੇ ਸਾਲ 2014 ਵਿਚ ਦਿੱਤੇ ਇਕ ਇੰਟਰਵਿਊ ਵਿਚ ‘ਕਨਜਿਊਮਰ ਫਾਈਨੈਂਸ਼ੀਅਲ ਪ੍ਰੋਟੈਕਸ਼ਨ ਪ੍ਰੋਡਕਸ਼ਨ ਬਿਊਰੋ’ (ਸੀ. ਐਫ. ਪੀ. ਬੀ.) ਨੂੰ ”ਬੀਮਾਰ ਅਤੇ ਇਕ ਖਰਾਬ ਮਜ਼ਾਕ” ਦੱਸਿਆ ਸੀ| ਟਰੰਪ ਮੁਤਾਬਕ ਜਦੋਂ ਤੱਕ ਕਿ ਇਸ ਸੰਸਥਾ ਦਾ ਕੋਈ ਸਥਾਈ ਮੁਖੀਆ ਨਹੀਂ ਬਣਾ ਦਿੱਤਾ ਜਾਂਦਾ, ਉਦੋਂ ਤੱਕ ਮਾਲਵੇਨੀ ਇਸ ਦੇ ਕਾਰਜਕਾਰੀ ਨਿਦੇਸ਼ਕ ਦੇ ਤੌਰ ਤੇ ਕੰਮ ਕਰਨਗੇ| ਰਾਸ਼ਟਰਪਤੀ ਦੇ ਤੌਰ ਤੇ ਕਾਰਜਕਾਲ ਸ਼ੁਰੂ ਹੋਣ ਦੇ ਨਾਲ ਹੀ ਟਰੰਪ ਨੇ ਉਨ੍ਹਾਂ ਵਿੱਤੀ ਨਿਯਮਾਂ ਦੀ ਨਿੰਦਾ ਕੀਤੀ ਸੀ, ਜਿਨ੍ਹਾਂ ਨੂੰ ਸਾਲ 2010 ਵਿਚ ਸੁਧਾਰ ਲਿਆਉਣ ਦੀ ਖਾਤਰ ਬਣਾਏ ਗਏ ਕਾਨੂੰਨ ‘ਡਾਡ-ਫ੍ਰੈਂਕ ਵਾਲ ਸਟ੍ਰੀਟ’ ਦੇ ਮਾਧਿਅਮ ਨਾਲ ਬਣਾਇਆ ਗਿਆ ਸੀ|
ਸੀ. ਐਫ. ਪੀ. ਬੀ. ਦੇ ਪਹਿਲੇ ਨਿਦੇਸ਼ਕ ਰਿਚਰਡ ਕੌਰਡ੍ਰਾਇ ਨੇ ਬੀਤੇ ਹਫਤੇ ਇਸ ਅਹੁਦੇ ਤੋਂ ਹੱਟਣ ਦਾ ਐਲਾਨ ਕੀਤਾ ਸੀ| ਜਦਕਿ ਉਨ੍ਹਾਂ ਦਾ ਕਈ ਮਹੀਨਿਆਂ ਦਾ ਕਾਰਜਕਾਲ ਹਾਲੇ ਬਾਕੀ ਸੀ|

Leave a Reply

Your email address will not be published. Required fields are marked *