ਟਰੰਪ ਨੇ ਮੈਕਸੀਕੋ ਦੇ 2.5 ਕਰੋੜ ਵਿਅਕਤੀਆਂ ਨੂੰ ਜਾਪਾਨ ਭੇਜਣ ਦੀ ਦਿੱਤੀ ਧਮਕੀ: ਰਿਪੋਰਟ

ਵਾਸ਼ਿੰਗਟਨ, 16 ਜੂਨ (ਸ.ਬ.) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੂੰ ਮੈਕਸੀਕੋ ਦੇ 2.5 ਕਰੋੜ ਵਿਅਕਤੀਆਂ ਨੂੰ ਉਨ੍ਹਾਂ ਦੇ ਦੇਸ਼ ਭੇਜਣ ਦੀ ਧਮਕੀ ਦਿੱਤੀ ਹੈ| ਹਾਲ ਹੀ ਵਿਚ ਜੀ7 ਸ਼ਿਖਰ ਸੰਮੇਲਨ ਦੌਰਾਨ ਰਾਸ਼ਟਰ ਪ੍ਰਧਾਨਾਂ ਵਿਚਕਾਰ ਵਪਾਰ, ਅੱਤਵਾਦ ਅਤੇ ਇਮੀਗ੍ਰੇਸ਼ਨ ਵਰਗੇ ਮੁੱਦਿਆਂ ‘ਤੇ ਗੱਲਬਾਤ ਹੋਈ ਸੀ, ਜਿਸ ਤੇ ਸਾਰਿਆਂ ਦੀ ਰਾਏ ਵੱਖ-ਵੱਖ ਰਹੀ|
ਯੂਰਪੀ ਯੂਨੀਅਨ ਦੇ ਇਕ ਅਧਿਕਾਰੀ ਮੁਤਾਬਕ ਬੈਠਕ ਵਿਚ ਇਮੀਗ੍ਰੇਸ਼ਨ ਤੇ ਗੱਲਬਾਤ ਦੌਰਾਨ ਇਕ ਸਮਾਂ ਅਜਿਹਾ ਆਇਆ, ਜਦੋਂ ਟਰੰਪ ਨੇ ਡਿਸਪਲੇਸਮੈਂਟ ਨੂੰ ਯੂਰਪ ਲਈ ਵੱਡੀ ਸਮੱਸਿਆ ਦੱਸਿਆ ਅਤੇ ਆਬੇ ਨੂੰ ਕਿਹਾ ਕਿ ਸ਼ਿਜੋ ਤੁਹਾਡੇ ਕੋਲ ਇਹ ਸਮੱਸਿਆ ਨਹੀਂ ਹੈ ਮੈਂ 2.5 ਕਰੋੜ ਮੈਕਸੀਕਨ ਤੁਹਾਡੇ ਦੇਸ਼ ਭੇਜ ਦਿੰਦਾ ਹਾਂ ਅਤੇ ਜਲਦੀ ਹੀ ਤੁਸੀਂ ਅਹੁਦੇ ਤੋਂ ਹੱਟ ਜਾਓਗੇ| ਸੂਤਰ ਨੇ ਦੱਸਿਆ ਕਿ ਜਦੋਂ ਗੱਲ ਈਰਾਨ ਅਤੇ ਅੱਤਵਾਦ ਤੇ ਸ਼ੁਰੂ ਹੋਈ ਤਾਂ ਟਰੰਪ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਤੇ ਨਿਸ਼ਾਨਾ ਬੰਨਦੇ ਹੋਏ ਕਿਹਾ ਕਿ ਇਮੈਨੁਅਲ ਤੁਹਾਨੂੰ ਇਸ ਬਾਰੇ ਵਿਚ ਜ਼ਰੂਰ ਪਤਾ ਹੋਵੇਗਾ, ਕਿਉਂਕਿ ਸਾਰੇ ਅੱਤਵਾਦੀ ਪੈਰਿਸ ਵਿਚ ਹੀ ਹਨ| ਟਰੰਪ ਦੇ ਜੀ7 ਸੰਯੁਕਤ ਬਿਆਨ ਨਾਲ ਅਸਹਿਮਤੀ ਜਿਤਾਉਣ ਤੋਂ ਬਾਅਦ ਇਹ ਬੈਠਕ ਨਿਰਾਸ਼ਾਜਨਕ ਰਹੀ ਸੀ|

Leave a Reply

Your email address will not be published. Required fields are marked *