ਟਰੰਪ ਨੇ ਰਾਸ਼ਟਰਪਤੀ ਕਾਰਜਕਾਲ ਦੇ 100 ਦਿਨ ਪੂਰੇ ਕੀਤੇ

ਵਾਸ਼ਿੰਗਟਨ, 29 ਅਪ੍ਰੈਲ (ਸ.ਬ.) ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇਹ ਬਹੁਤ ਮੁਸ਼ਕਿਲ ਕੰਮ ਹੈ| ਇਸ ਕੰਮ ਨੂੰ ਲੈ ਕੇ ਉਹ ਹੈਰਾਨ ਹਨ ਅਤੇ ਖੁਦ ਨੂੰ ਬੱਝਿਆ ਹੋਇਆ ਮਹਿਸੂਸ ਕਰਦੇ ਹਨ| ਬਤੌਰ ਰਾਸ਼ਟਰਪਤੀ ਆਪਣੇ ਕਾਰਜਕਾਲ ਦੇ ਪਹਿਲੇ 100 ਦਿਨ ਪੂਰੇ ਹੋਣ ਦੇ ਮੌਕੇ ਉਨ੍ਹਾਂ ਨੇ ਇਹ ਗੱਲ ਆਖੀ| ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦੇ ਕੰਮ ਨੂੰ ਲੈ ਕੇ ਇੱਥੇ ਮੇਰੇ ਪੁਰਾਣੀ ਜ਼ਿੰਦਗੀ ਤੋਂ ਜ਼ਿਆਦਾ ਕੰਮ ਹੈ| ਮੈਨੂੰ ਲੱਗਦਾ ਸੀ ਕਿ ਇਹ ਆਸਾਨ ਹੋਵੇਗਾ ਪਰ ਅਜਿਹਾ ਨਹੀਂ ਹੈ|
ਟਰੰਪ ਨੇ ਹੈਰਾਨੀ ਜ਼ਾਹਰ ਕਰਦਿਆਂ ਕਿਹਾ ਕਿ ਹੁਣ ਉਨ੍ਹਾਂ ਦੀ ਜ਼ਿੰਦਗੀ ਕਿੰਨੀ ਛੋਟੀ ਹੋ ਗਈ ਹੈ| ਉਨ੍ਹਾਂ ਨੇ ਸਾਫ ਕੀਤਾ ਕਿ ਉਹ ਹੁਣ ਵੀ 24 ਘੰਟੇ ਸੁਰੱਖਿਆ ਵਿੱਚ ਰਹਿਣ ਦੇ ਆਦੀ ਹੋ ਰਹੇ ਹਨ| ਟਰੰਪ ਨੇ ਕਿਹਾ ਕਿ ਮੈਂ ਖੁਦ ਵਿੱਚ ਹੀ ਘਿਰ ਗਿਆ ਹਾਂ, ਕਿਉਂਕਿ ਆਲੇ-ਦੁਆਲੇ ਜ਼ਬਰਦਸਤ ਸੁਰੱਖਿਆ ਹੁੰਦੀ ਹੈ, ਜਿਸ ਵਜ੍ਹਾ ਤੋਂ ਕਿਤੇ ਜਾ ਨਹੀਂ ਸਕਦਾ| ਇੱਥੇ ਜਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਨੂੰ ਜਦੋਂ ਵੀ ਕਿਤੇ ਜਾਣਾ ਹੁੰਦਾ ਹੈ ਤਾਂ ਉਹ ਐਸ. ਯੂ. ਵੀ. ਵਿੱਚ ਹੀ ਜਾਂਦੇ ਹਨ| ਇਸ ਤੇ ਉਨ੍ਹਾਂ ਨੇ ਕਿਹਾ ਕਿ ਹੁਣ ਉਹ ਖੁਦ ਦੀ ਗੱਡੀ ਚਲਾਉਣਾ ਮਿਸ ਕਰਦੇ ਹਨ, ਕਿਉਂਕਿ ਉਨ੍ਹਾਂ ਨੂੰ ਡਰਾਈਵ ਕਰਨਾ ਪਸੰਦ ਹੈ ਪਰ ਉਹ ਕਰ ਨਹੀਂ ਸਕਦੇ|

Leave a Reply

Your email address will not be published. Required fields are marked *