ਟਰੰਪ ਨੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ

ਵਾਸ਼ਿੰਗਟਨ , 24 ਅਕਤੂਬਰ (ਸ.ਬ.)  ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ਵਿਚ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੀਨ ਲੂੰਗ ਦਾ ਸੁਆਗਤ ਕੀਤਾ|  ਲੀ ਨਾਲ ਮੁਲਾਕਾਤ ਦੌਰਾਨ ਟਰੰਪ ਨੇ ਕਿਹਾ ਕਿ ਜੋ ਰਾਸ਼ਟਰ ਕਾਨੂੰਨ ਨਾਲ ਸ਼ਾਸਿਤ ਹੁੰਦੇ ਹਨ ਉਹ ਸਭ ਤੋਂ ਵਧ ਸੁਰੱਖਿਆ ਅਤੇ ਸਾਂਝੀ ਤਰੱਕੀ ਦੀ ਬਿਹਤਰ ਰਾਹ ਪ੍ਰਦਾਨ ਕਰਾਉਂਦੇ ਹਨ| ਟਰੰਪ ਨੇ ਕਿਹਾ ਕਿ ਅਮਰੀਕਾ ਅਤੇ ਸਿੰਗਾਪੁਰ ਦੋਵੇਂ ਹੀ ਦੇਸ਼ ਮਨੁੱਖੀ ਸਥਿਤੀ ਦੇ ਵਿਕਾਸ ਲਈ ਨਿੱਜੀ ਉਦਯੋਗ ਦੀ ਬੇਜੋੜ ਸ਼ਕਤੀ ਨੂੰ ਸਮਝਦੇ ਹਨ|
ਟਰੰਪ ਨੇ ਵ੍ਹਾਈਟ ਹਾਊਸ ਦੇ ਰੋਜ ਗਾਰਡਨ ਵਿਚ ਲੀ ਨਾਲ ਮੀਡੀਆ ਸਾਹਮਣੇ ਸਾਂਝੀ ਗੱਲਬਾਤ ਕਰਦਿਆਂ ਕਿਹਾ ਅਮਰੀਕਾ ਅਤੇ ਸਿੰਗਾਪੁਰ ਕਾਨੂੰਨ ਦੀ ਨੀਂਹ ਤੇ ਬਣੇ ਸਮਾਜ ਵਿੱਚ ਡੂੰਘਾ ਵਿਸ਼ਵਾਸ ਰੱਖਦੇ ਹਨ| ਕਾਨੂੰਨ ਵਲੋਂ ਸ਼ਾਸਿਤ ਇਕ ਰਾਸ਼ਟਰ, ਨਾਗਰਿਕਾਂ ਦੇ ਅਧਿਕਾਰ ਲਈ ਸਭ ਤੋਂ ਵਧ ਸੁਰੱਖਿਆ, ਸਾਂਝੀ ਅਤੇ ਸਥਾਈ ਤਰੱਕੀ ਦੀ ਬਿਹਤਰ ਰਾਹ ਮੁਹੱਈਆ ਕਰਾਉਂਦਾ ਹੈ|”  ਟਰੰਪ ਨੇ ਅੱਗੇ ਕਿਹਾ ਕਿ ਇਨ੍ਹਾਂ ਕਦਰਾਂ-ਕੀਮਤਾਂ ਨੇ ਸਾਡੇ ਸਮਾਜ ਨੂੰ ਮਜ਼ਬੂਤ ਬਣਾਇਆ, ਸ਼ੀਤ ਯੁੱਧ ਦੌਰਾਨ ਸਾਡੀ ਸਾਂਝੇਦਾਰੀ ਨੂੰ ਬਰਕਰਾਰ ਰੱਖਿਆ ਅਤੇ ਅੱਜ ਤੱਕ ਟਿਕੇ ਹੋਏ ਸਾਡੇ ਸੰਬੰਧਾਂ ਦੀ ਮਹੱਤਵਪੂਰਨ ਨੀਂਹ ਰੱਖੀ| ਉਨ੍ਹਾਂ ਕਿਹਾ ਕਿ ਪੂਰੇ ਦੱਖਣੀ-ਪੂਰਬੀ ਏਸ਼ੀਆ ਵਿਚ, ਅਮਰੀਕਾ ਅਤੇ ਸਿੰਗਾਪੁਰ ਅੱਤਵਾਦ ਨਾਲ ਲੜਨ ਅਤੇ ਸਾਈਬਰ ਸੁਰੱਖਿਆ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਕੰਮ ਕਰ ਰਹੇ ਹਨ| ਟਰੰਪ ਨੇ ਕਿਹਾ ਕਿ ਦੋਵੇਂ ਦੇਸ਼ ਉਤਰੀ ਕੋਰੀਆ ਦੇ ਖਤਰੇ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰਨ ਲਈ ਵਚਨਬੱਧ ਹਨ|

Leave a Reply

Your email address will not be published. Required fields are marked *