ਟਰੰਪ ਨੇ ਸੀਰੀਆ ਦੇ ਰਾਸ਼ਟਰਪਤੀ ਨੂੰ  ਕਸਾਈ ਦੱਸਿਆ

ਵਾਸ਼ਿੰਗਟਨ, 13 ਅਪ੍ਰੈਲ (ਸ.ਬ.) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸਹਿਯੋਗੀਆਂ ਨੂੰ ਕਿਹਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਸੀਰੀਆ ਦੇ ਨਾਗਰਿਕ ਯੁੱਧ ਨੂੰ ਖਤਮ ਕਰ ਦਿੱਤਾ ਜਾਵੇ| ਉਨ੍ਹਾਂ ਨੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਨੂੰ ਕਸਾਈ ਦੱਸਿਆ ਅਤੇ ਸ਼ੱਕੀ ਰਸਾਇਣਕ ਹਮਲੇ ਵਿਚ ਰੂਸ ਦੀ ਭੂਮਿਕਾ ਤੇ ਸਵਾਲ ਖੜ੍ਹਾ ਕੀਤਾ| ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਸਾਇਣਕ ਹਥਿਆਰਾਂ ਜ਼ਰੀਏ ਬੇਕਸੂਰ ਨਾਗਰਿਕਾਂ ਦਾ ਬੇਰਹਿਮੀ ਨਾਲ ਕਤਲ, ਛੋਟੇ ਅਤੇ ਬੇਸਹਾਰਾ ਬੱਚਿਆਂ ਦੀ ਹੱਤਿਆ, ਇਸ ਨੂੰ ਹਰ ਉਸ ਰਾਸ਼ਟਰ ਨੂੰ ਬਲਪੂਰਵਕ ਅਸਵੀਕਾਰ ਕਰਨਾ ਚਾਹੀਦਾ ਹੈ| ਉਨ੍ਹਾਂ ਕਿਹਾ ਕਿ ਉਹ ਕਸਾਈ ਹੈ ,ਕਸਾਈ| ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਜੋ ਕੁਝ ਵੀ ਕੀਤਾ ਹੈ, ਉਹ ਸਹੀ ਹੈ|
ਟਰੰਪ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਇਸ ਨਾਗਰਿਕ ਯੁੱਧ ਨੂੰ ਖਤਮ ਕੀਤਾ ਜਾਵੇ, ਅੱਤਵਾਦੀਆਂ ਨੂੰ ਹਰਾਇਆ ਜਾਵੇ ਅਤੇ ਸ਼ਰਨਾਰਥੀਆਂ ਨੂੰ ਘਰ ਪਰਤਣ ਦੀ ਇਜਾਜ਼ਤ ਦਿੱਤੀ ਜਾਵੇ| ਓਧਰ ਰੂਸ ਨੇ ਸੰਯੁਕਤ ਰਾਸ਼ਟਰ ਪਰੀਸ਼ਦ ਦੇ ਉਸ ਪ੍ਰਸਤਾਵ ਤੇ ਵੀਟੋ ਲਾ ਦਿੱਤਾ ਸੀ, ਜੋ ਸੀਰੀਆ ਨੂੰ ਹਮਲੇ ਦੀ ਜਾਂਚ ਵਿੱਚ ਸਹਿਯੋਗ ਕਰਨ ਨੂੰ ਮਜ਼ਬੂਰ ਕਰਦਾ ਹੈ| ਇਸ ਤੋਂ ਬਾਅਦ ਟਰੰਪ ਨੇ ਟਿੱਪਣੀਆਂ ਕੀਤੀਆਂ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਹਮਲੇ ਦੀ ਜਾਣਕਾਰੀ ਹੋਵੇ|
ਉਨ੍ਹਾਂ ਕਿਹਾ ਕਿ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਉਨ੍ਹਾਂ ਨੂੰ ਇਸ ਬਾਰੇ ਪਤਾ ਨਾ ਹੋਵੇ, ਹੋ ਹੀ ਨਹੀਂ ਸਕਦਾ| ਇਸ ਗੱਲ ਦਾ ਅਸੀਂ ਪਤਾ ਲੱਗਾ ਲਵਾਂਗੇ|

Leave a Reply

Your email address will not be published. Required fields are marked *