ਟਰੰਪ ਨੇ ਸੀਰੀਆ ਵਿੱਚ ਸੁਰੱਖਿਆ ਖੇਤਰ ਦੇ ਨਿਰਮਾਣ ਲਈ ਜਾਰਡਨ ਦੇ ਸ਼ਾਹ ਅਬਦੁੱਲਾ ਨਾਲ ਕੀਤੀ ਗਲਬਾਤ

ਵਾਸ਼ਿੰਗਟਨ, 3 ਫਰਵਰੀ (ਸ.ਬ.) ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਾਰਡਨ ਦੇ ਸ਼ਾਹ ਅਬਦੁੱਲਾ ਨਾਲ ਸੀਰੀਆ ਵਿੱਚ ਸੁਰੱਖਿਅਤ         ਖੇਤਰ ਦੇ ਨਿਰਮਾਣ ਦੀ ਸੰਭਾਵਨਾ ਤੇ ਗਲਬਾਤ ਕੀਤੀ| ਇਹ ਜਾਣਕਾਰੀ ਵ੍ਹਾਈਟ ਹਾਊਸ ਨੇ ਦਿੱਤੀ ਹੈ| ਵ੍ਹਾਈਟ ਹਾਊਸ ਮੁਤਾਬਕ ਟਰੰਪ ਨੇ ਵਾਸ਼ਿੰਗਟਨ ਵਿੱਚ ਜਾਰਡਨ ਦੇ ਸ਼ਾਹ ਅਬਦੁੱਲਾ ਨਾਲ ਮੁਲਾਕਾਤ ਕੀਤੀ| ਟਰੰਪ ਨੇ ਪਿਛਲੇ ਹਫਤੇ ਕਿਹਾ ਸੀ ਕਿ ਉਹ ਸੀਰੀਆ ਵਿੱਚ ਹਿੰਸਾ ਦੇ ਕਾਰਨ ਯੁੱਧਗ੍ਰਸਤ ਦੇਸ਼ ਤੋਂ ਭੱਜ ਰਹੇ ਸ਼ਰਣਾਰਥੀਆਂ ਲਈ ਸੁਰੱਖਿਅਤ           ਖੇਤਰ ਦਾ ਨਿਰਮਾਣ ਕਰਨਗੇ| ਅਬਦੁੱਲਾ ਖਾੜੀ ਦੇਸ਼ ਦੇ ਪਹਿਲੇ ਨੇਤਾ ਹਨ ਜਿਨ੍ਹਾਂ ਨੇ ਅਮਰੀਕਾ ਦੇ ਨਵੇਂ ਚੁਣੇ ਗਏ ਪ੍ਰਸ਼ਾਸਨ ਨਾਲ ਮੁਲਾਕਾਤ ਕੀਤੀ ਹੈ| ਇਸ ਹਫਤੇ ਦੀ ਸ਼ੁਰੂਆਤ ਵਿੱਚ ਉਨ੍ਹਾਂ ਨੇ ਉਪ ਰਾਸ਼ਟਰਪਤੀ ਮਾਈਕ ਪੇਂਸ ਨਾਲ ਇਸਲਾਮਕ ਸਟੇਟ ਦੇ ਖਿਲਾਫ ਲੜਾਈ ਅਤੇ ਸੀਰੀਆ ਸੰਕਟ ਸਹਿਤ ਹੋਰ ਮੁੱਦਿਆਂ ਨੂੰ ਲੈ ਕੇ ਗੱਲਬਾਤ ਕੀਤੀ ਸੀ|

Leave a Reply

Your email address will not be published. Required fields are marked *