ਟਰੰਪ ਭਾਰਤ ਤੋਂ ਸਿੱਖਿਆ ਲੈ ਕੇ ਆਪਣੇ ਗਿਆਨ ਵਿੱਚ ਵਾਧਾ ਕਰੇ : ਸੋਨਮ ਕਪੂਰ

ਮੁੰਬਈ, 10 ਮਾਰਚ (ਸ.ਬ.) ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਨੇ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਭਾਵ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਕ ਬਹੁਤ ਵੱਡੀ ਗੱਲ ਕਹਿ ਦਿੱਤੀ ਹੈ, ਜਿਸ ਨੂੰ ਸੁਣ ਕੇ ਸ਼ਾਇਦ ਖੁਦ ਡੋਨਾਲਡ ਟਰੰਪ ਨੂੰ ਆਪਣੇ ਕੰਨਾਂ ਤੇ ਯਕੀਨ ਨਾ ਹੋਵੇ| ਅਸਲ ਵਿੱਚ ਸੋਨਮ ਕੂਪਰ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮੂਰਖ ਕਿਹਾ ਹੈ| ਸੋਨਮ ਦਾ ਕਹਿਣਾ ਹੈ ਕਿ ਟਰੰਪ ਨੂੰ ਭਾਰਤ ਤੋਂ ਕੁਝ ਸਿਖ ਲੈਣਾ ਚਾਹੀਦਾ ਹੈ| ਲੱਗਦਾ ਹੈ ਕਿ ਸੋਨਮ ਕਪੂਰ ਟਰੰਪ ਤੋਂ ਕਾਫੀ ਨਾਰਾਜ਼ ਹੈ| ਅਮਰੀਕੀ ਰਾਸ਼ਟਰਪਤੀ ਦੇ ਇਕ ਫੈਸਲੇ ਤੋਂ ਸੋਨਮ ਬੇਹੱਦ ਨਾਰਾਜ਼ ਹੈ| ਅਸਲ ਵਿੱਚ ਅਮਰੀਕੀ ਰਾਸ਼ਟਰਪਤੀ ਨੇ ਸ਼ਿਕਾਰ ਦੌਰਾਨ ਮਾਰੇ ਗਏ ਹਾਥੀਆਂ ਦੇ ਅੰਗਾਂ ਨੂੰ ਅਮਰੀਕਾ ਦਰਾਮਦ ਕਰਨ ਦੀ ਇਜ਼ਾਜਤ ਦੇ ਦਿੱਤੀ ਹੈ| ਹਾਲਾਂਕਿ ਓਬਾਮਾ ਪ੍ਰਸ਼ਾਸਨ ਨੇ ਇਸ ਫੈਸਲੇ ਤੇ ਰੋਕ ਲਗਾ ਰੱਖੀ ਸੀ| ਟਰੰਪ ਦੇ ਇਸ ਫੈਸਲੇ ਤੇ ਜੰਗਲੀ ਜੀਵ ਸਮੂਹ ਤੇ ਕਈ ਗੈਰ ਸਰਕਾਰੀ ਸੰਗਠਨਾਂ ਨੇ ਗੰਭੀਰ ਚਿੰਤਾ ਜਤਾਈ ਹੈ ਤੇ ਟਰੰਪ ਪ੍ਰਸ਼ਾਸਨ ਦੀ ਨਿੰਦਾ ਵੀ ਕੀਤੀ ਹੈ|
ਇਸ ਲਈ ਸੋਨਮ ਕਪੂਰ ਨੇ ਵੀ ਟਰੰਪ ਨੂੰ ਮੂਰਖ ਕਿਹਾ ਹੈ ਤੇ ਉਨ੍ਹਾਂ ਦੀ ਕਾਫੀ ਆਲੋਚਨਾ ਕੀਤੀ ਹੈ| ਸੋਨਮ ਕਪੂਰ ਨੇ ਟਵੀਟ ਕੀਤਾ ਹੈਂ ਭਾਰਤ ਵਿੱਚ ਸ਼ਿਕਾਰ ਗੈਰ-ਕਾਨੂੰਨੀ ਹੈ, ਇਹ ਇਕ ਅਜਿਹੀ ਚੀਜ਼ ਹੈ, ਜੋ ਦੁਨੀਆ ਸਾਡੇ ਤੋਂ ਸਿਖਦੀ ਹੈ, ਟਰੰਪ ਮੂਰਖ ਹੈ, ਅਸਲ ਵਿੱਚ ਸੋਨਮ ਕਪੂਰ ਨੇ ਇਹ ਟਵੀਟ ਇਕ ਟਵੀਟ ਦੇ ਜਵਾਬ ਵਿੱਚ ਲਿਖਿਆ ਹੈ| ਸੋਨਮ ਨੇ ਇਸ ਟਵੀਟ ਨੂੰ ਅਮਰੀਕੀ ਰਾਸ਼ਟਰਪਤੀ ਨੂੰ ਟੈਗ ਵੀ ਕੀਤਾ ਹੈ| ਜ਼ਿਕਰਯੋਗ ਹੈ ਕਿ ਅਮਰੀਕਾ ਦੇ ਸ਼ਿਕਾਰ ਨਾਲ ਜੁੜੇ ਸੰਗਠਨਾਂ ਨੇ ਕਿਹਾ ਹੈ ਕਿ ਰਾਸ਼ਟਰਪਤੀ ਦੇ ਇਸ ਫੈਸਲੇ ਨਾਲ ਹਾਥੀਆਂ ਦੀ ਸੁਰੱਖਿਆ ਵਿੱਚ ਮਦਦ ਮਿਲੇਗੀ| ਅਮਰੀਕਾ ਦੇ ਨੈਸ਼ਨਲ ਰਾਈਫਲ ਐਸੋਸੀਏਸ਼ਨ ਤੇ ਸਫਾਰੀ ਕਲੱਬ ਇੰਟਰਨੈਸ਼ਨਲ ਫਾਊਂਡੇਸ਼ਨ ਨੇ ਕਿਹਾ ਹੈ ਕਿ ਅਫਰੀਕਾ ਦੇਸ਼ਾਂ ਵਿੱਚ ਸ਼ਿਕਾਰ ਕਰਨ ਲਈ ਰਾਜ ਸਰਕਾਰ ਭਾਰੀ ਮਾਤਰਾ ਵਿੱਚ ਪੈਸੇ ਦਿੰਦੀ ਹੈ|
ਉਥੋਂ ਦੀਆਂ ਰਾਜ ਸਰਕਾਰਾਂ ਇਨ੍ਹਾਂ ਪੈਸਿਆਂ ਦਾ ਇਸਤੇਮਾਲ ਹਾਥੀਆਂ ਦੀ ਸੁਰੱਖਿਆ ਵਿੱਚ ਕਰਦੀਆਂ ਹਨ| ਇਨ੍ਹਾਂ ਸੰਸਥਾਵਾਂ ਦਾ ਕਹਿਣਾ ਹੈ ਕਿ ਪੈਸਿਆਂ ਦੀ ਕਮੀ ਵਿੱਚ ਇਨ੍ਹਾਂ ਦੇਸ਼ਾਂ ਵਿੱਚ ਹਾਥੀਆਂ ਦੀ ਸਹੀ ਦੇਖਭਾਲ ਨਹੀਂ ਹੋ ਪਾਉਂਦੀ ਹੈ| ਅਮਰੀਕਾ ਵਿੱਚ ਇਹ ਵਿਵਸਥਾ ਹੈ ਕਿ ਜੇਕਰ ਸ਼ਿਕਾਰ ਕਾਰਨ ਕਿਸੇ ਜਾਨਵਰ ਦੀ ਕਿਸੇ ਖਾਸ ਨਸਲ ਦੀ ਸੁਰੱਖਿਆ ਵਿੱਚ ਸਕਾਰਾਤਮਕ ਬਦਲਾਅ ਦੇਖਣ ਨੂੰ ਮਿਲਦਾ ਹੈ ਤਾਂ ਉਸ ਜਾਨਵਰ ਨਾਲ ਜੁੜੇ ਅੰਗਾਂ ਨੂੰ ਆਯਾਤ (ਦਰਾਮਦ) ਕੀਤਾ ਜਾ ਸਕਦਾ ਹੈ|

Leave a Reply

Your email address will not be published. Required fields are marked *