ਟਰੰਪ ਵਲੋਂ ਰੂਸ ਵਿੱਚ ਹੋਏ ਧਮਾਕੇ ਦੀ ਸਖਤ ਨਿਖੇਧੀ

ਵਾਸ਼ਿੰਗਟਨ, 4 ਅਪ੍ਰੈਲ (ਸ.ਬ.) ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਦੇ ਸੈਂਟ ਪੀਟਸਰਬਰਗ ਵਿੱਚ ਹੋਏ ਧਮਾਕੇ ਨੂੰ ਇਕ ਭਿਆਨਕ ਘਟਨਾ ਕਰਾਰ ਦਿੰਦੇ ਹੋਏ ਇਸ ਦੀ ਨਿੰਦਾ ਕੀਤੀ ਅਤੇ ਜਾਂਚ ਵਿੱਚ ਰੂਸ ਦੇ ਸਾਹਮਣੇ ਮਦਦ ਦਾ ਪ੍ਰਸਤਾਵ ਰੱਖਿਆ ਹੈ| ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਭਿਆਨਕ ਘਟਨਾ ਹੈ| ਦੁਨੀਆ ਵਿੱਚ ਸਾਰੀਆਂ ਥਾਵਾਂ ਤੇ ਅਜਿਹਾ ਹੋ ਰਿਹਾ ਹੈ|
ਜਿਕਰਯੋਗ ਹੈ ਕਿ ਬੀਤੀ ਸ਼ਾਮ ਨੂੰ ਰੂਸ ਦੇ ਸੈਂਟ ਪੀਟਰਸਬਰਗ ਦੇ ਮੈਟਰੋ ਸਟੇਸ਼ਨ ਤੇ 2 ਸ਼ਕਤੀਸ਼ਾਲੀ ਧਮਾਕੇ ਹੋਏ, ਜਿਸ ਵਿੱਚ 11 ਲੋਕਾਂ ਦੀ ਮੌਤ ਹੋ ਗਈ ਅਤੇ 40 ਦੇ ਕਰੀਬ ਜ਼ਖਮੀ ਹੋ ਗਏ| ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਸੀਨ ਸਪਾਈਸਰ ਨੇ ਕਿਹਾ ਕਿ ਅਮਰੀਕਾ ਇਸ ਨਿੰਦਾਯੋਗ ਹਮਲੇ ਅਤੇ ਹਿੰਸਾ ਦੇ ਇਸ ਕੰਮ ਦੀ ਆਲੋਚਨਾ ਕਰਦਾ ਹੈ| ਉਨ੍ਹਾਂ ਕਿਹਾ ਕਿ ਅਮਰੀਕਾ ਰੂਸ ਨੂੰ ਮਦਦ ਦੇਣ ਨੂੰ ਤਿਆਰ ਹੈ| ਸਪਾਈਸਰ ਨੇ ਕਿਹਾ ਕਿ ਸਾਡੀ ਹਮਦਰਦੀ ਅਤੇ ਪ੍ਰਾਥਨਾਵਾਂ ਜ਼ਖਮੀਆਂ ਅਤੇ ਰੂਸੀ ਲੋਕਾਂ ਨਾਲ ਹੈ|

Leave a Reply

Your email address will not be published. Required fields are marked *