ਟਰੰਪ ਵਲੋਂ ਸੁਪਰੀਮ ਕੋਰਟ ਦੇ ਜੱਜ ਦੇ ਨਾਮ ਦਾ ਐਲਾਨ

ਵਾਸ਼ਿੰਗਟਨ, 10 ਜੁਲਾਈ (ਸ.ਬ.) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਰੈਟ ਕੈਵਨਾਗ ਨੂੰ ਸੁਪਰੀਮ ਕੋਰਟ ਦੇ ਜੱਜ ਲਈ ਨਾਮਜ਼ਦ ਕੀਤਾ ਹੈ| ਕੈਵਨਾਗ ਦੇ ਨਾਂ ਦੀ ਪੁਸ਼ਟੀ ਹੋਣ ਤੇ ਉਹ ਜਸਟਿਨ ਐਂਥਨੀ ਕੈਨੇਡੀ ਦੀ ਥਾਂ ਲੈਣਗੇ| ਟਰੰਪ ਨੇ 25 ਜੱਜਾਂ ਦੀ ਆਪਣੀ ਮੂਲ ਸੂਚੀ ਵਿੱਚੋਂ ਜਸਟਿਨ ਕੈਵਨਾਗ ਦਾ ਨਾਂ ਚੁਣਿਆ| ਇਸ ਸੂਚੀ ਵਿਚ ਭਾਰਤੀ ਮੂਲ ਦੇ ਅਮਰੀਕੀ ਅਮੂਲ ਥਾਪਰ ਦਾ ਨਾਂ ਵੀ ਸ਼ਾਮਲ ਸੀ|
ਇਨ੍ਹਾਂ 25 ਜੱਜਾਂ ਬਾਰੇ ਟਰੰਪ ਨੇ ਕਿਹਾ ਸੀ ਕਿ ਸੁਪਰੀਮ ਕੋਰਟ ਵਿਚ ਕਿਸੇ ਵੀ ਖਾਲੀ ਥਾਂ ਲਈ ਉਹ ਇਨ੍ਹਾਂ ਨਾਵਾਂ ਵਿੱਚੋਂ ਹੀ ਕਿਸੇ ਨੂੰ ਨਾਮਜ਼ਦ ਕਰਨਗੇ| ਵ੍ਹਾਈਟ ਹਾਊਸ ਤੋਂ ਕੈਵਨਾਗ ਦੇ ਨਾਮਜ਼ਦਗੀ ਦਾ ਐਲਾਨ ਕਰਦੇ ਹੋਏ ਟਰੰਪ ਨੇ ਉਨ੍ਹਾਂ ਬਾਰੇ ਕਿਹਾ ਕਿ ਉਨ੍ਹਾਂ ਦਾ ਰਿਕਾਰਡ ਸਾਫ-ਸੁਥਰਾ ਹੈ ਅਤੇ ਉਹ ਸਾਡੇ ਸਮੇਂ ਸਭ ਤੋਂ ਵਧੀਆਂ ਕਾਨੂੰਨ ਮਾਹਰਾਂ ਵਿੱਚੋਂ ਇਕ ਹਨ| 53 ਸਾਲਾ ਕੈਵਨਾਗ ਇਸ ਸਮੇਂ ਕੋਲੰਬੀਆ ਜ਼ਿਲੇ ਵਿੱਚ ਯੂ. ਐੱਸ. ਕੋਰਟ ਆਫ ਅਪੀਲਜ਼ ਦੇ ਜੱਜ ਹਨ| ਭਾਵੇਂ ਕਿ ਕੈਵਨਾਗ ਦੇ ਨਾਮਜ਼ਦਗੀ ਨੂੰ ਸੈਨੇਟ ਦੀ ਹਰੀ ਝੰਡੀ ਮਿਲਣਾ ਅਜੇ ਬਾਕੀ ਹੈ, ਜੋ ਨੀਤੀਆਂ ਨੂੰ ਲੈ ਕੇ ਵੰਡੀ ਹੋਈ ਹੈ|

Leave a Reply

Your email address will not be published. Required fields are marked *