ਟਰੰਪ ਵਿਸ਼ਵ ਆਰਥਿਕ ਮੰਚ ਦੀ ਬੈਠਕ ਵਿੱਚ ਨਹੀਂ ਲੈਣਗੇ ਹਿੱਸਾ

ਵਾਸ਼ਿੰਗਟਨ, 18 ਜਨਵਰੀ (ਸ.ਬ.) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਸ਼ਵ ਆਰਥਿਕ ਮੰਚ ਦੀ ਬੈਠਕ ਵਿਚ ਸ਼ਾਮਲ ਹੋਣ ਲਈ ਹੁਣ ਸਵਿਟਜ਼ਰਲੈਂਡ ਦੇ ਦਾਵੋਸ ਨਹੀਂ ਜਾਣਗੇ| ਉਨ੍ਹਾਂ ਦੀ ਜਗ੍ਹਾ ਵਿੱਤ ਮੰਤਰੀ ਸਟੀਵਨ ਮਨੁਵਿਚ ਇਸ ਬੈਠਕ ਵਿਚ ਹਿੱਸਾ ਲੈਣਗੇ| ਵ੍ਹਾਈਟ ਹਾਊਸ ਦੀ ਬੁਲਾਰਾ ਸਾਰਾ ਸੈਂਡਰਸ ਨੇ ਇਹ ਜਾਣਕਾਰੀ ਦਿੱਤੀ| ਉਨ੍ਹਾਂ ਨੇ ਦੱਸਿਆ ਕਿ ਟਰੰਪ ਨੇ ਅੰਸ਼ਕ ਸ਼ਟਡਾਊਨ ਦੇ ਕਾਰਨ ਸਵਿਟਜ਼ਰਲੈਂਡ ਦੇ ਦਾਵੋਸ ਵਿਚ ਹੋਣ ਵਾਲੀ ਵਿਸ਼ਵ ਆਰਥਿਕ ਮੰਚ ਦੀ ਬੈਠਕ ਵਿਚ ਜਾਣ ਦੇ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਹੈ| ਉਨ੍ਹਾਂ ਨੇ ਕਿਹਾ,”8 ਲੱਖ ਅਮਰੀਕੀ ਕਰਚਮਾਰੀਆਂ ਨੂੰ ਤਨਖਾਹ ਨਾ ਮਿਲਣ ਕਾਰਨ ਅਤੇ ਆਪਣੀ ਟੀਮ ਨੂੰ ਲੋੜ ਮੁਤਾਬਕ ਮਦਦ ਯਕੀਨੀ ਕਰਾਉਣ ਲਈ ਰਾਸ਼ਟਰਪਤੀ ਟਰੰਪ ਨੇ ਸਵਿਟਜ਼ਰਲੈਂਡ ਦੇ ਦਾਵੋਸ ਵਿਚ ਆਯੋਜਿਤ ਹੋਣ ਵਾਲੀ ਵਿਸ਼ਵ ਆਰਥਿਕ ਮੰਚ ਵਿਚ ਸ਼ਾਮਲ ਹੋਣ ਲਈ ਤੈਅ ਆਪਣੀ ਵਫਦ ਯਾਤਰਾ ਰੱਦ ਕਰ ਦਿੱਤੀ ਹੈ|”

Leave a Reply

Your email address will not be published. Required fields are marked *