ਟਰੰਪ ਵੱਲੋਂ ਅਮਰੀਕਾ ਦਾ ਲਾਭ ਚੁੱਕਣ ਵਾਲੇ ਦੇਸ਼ਾਂ ਤੇ ਟੈਕਸ ਲਗਾਉਣ ਦੀ ਧਮਕੀ

ਵਾਸ਼ਿੰਗਟਨ, 13 ਫਰਵਰੀ (ਸ.ਬ.) ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਦਾ ਲਾਭ ਚੁੱਕਣ ਵਾਲੇ ਦੇਸ਼ਾਂ ਤੇ ਇਕ ਨਵਾਂ ਟੈਕਸ ਲਗਾਉਣ ਦੀ ਧਮਕੀ ਦਿੱਤੀ ਹੈ| ਉਨ੍ਹਾਂ ਨੇ ਦੋਸ਼ ਲਗਾਇਆ ਕਿ ਇਹ ਦੇਸ਼ ਅਮਰੀਕਾ ਨਾਲ ਆਪਣੇ ਵਪਾਰ ਸਬੰਧਾਂ ਦੀ ਗਲਤ ਵਰਤੋਂ ਕਰਦੇ ਹਨ| ਟਰੰਪ ਨੇ ਇਸ ਸਬੰਧ ਵਿਚ ਇਸ ਹਫਤੇ ਹੋਰ ਜਾਣਕਾਰੀ ਦੇਣ ਦਾ ਦਾਅਵਾ ਕੀਤਾ|
ਹਾਲਾਂਕਿ ਵ੍ਹਾਈਟ ਹਾਊਸ ਦੇ ਸਹਿਯੋਗੀਆਂ ਦਾ ਕਹਿਣਾ ਹੈ ਕਿ ਤੁਰੰਤ ਕਾਰਵਾਈ ਦੀ ਕੋਈ ਉਮੀਦ ਨਹੀਂ ਹੈ| ਟਰੰਪ ਨੇ ਵ੍ਹਾਈਟ ਹਾਊਸ ਦੇ ਗਵਰਨਰਾਂ ਅਤੇ ਸਥਾਨਕ ਨੇਤਾਵਾਂ ਦੇ ਇਕ ਸਮੂਹ ਨਾਲ ਬੈਠਕ ਵਿਚ ਇਸ ਯੋਜਨਾ ਦਾ ਜ਼ਿਕਰ ਕੀਤਾ| ਟਰੰਪ ਪਹਿਲਾਂ ਵੀ ਇਹ ਲਵਾਂ ਟੈਕਸ ਲਗਾਉਣ ਦਾ ਵਿਚਾਰ ਪ੍ਰਗਟ ਕਰ ਚੁੱਕੇ ਹਨ, ਜਿਸ ਵਿਚ ਸਹਿਯੋਗੀਆਂ ਸਮੇਤ ਉਨ੍ਹਾਂ ਦੇਸ਼ਾਂ ਤੇ ਟੈਕਸ ਲਗਾਉਣ ਦਾ ਵਾਅਦਾ ਕੀਤਾ ਗਿਆ ਹੈ, ਜੋ ਅਮਰੀਕਾ ਦਾ ਲਾਭ ਚੁੱਕਦੇ ਹਨ|
ਟਰੰਪ ਨੇ ਕਿਹਾ, ‘ਅਸੀਂ ਹੋਰ ਦੇਸ਼ਾਂ ਨੂੰ ਅਮਰੀਕਾ ਦਾ ਲਾਭ ਚੁੱਕਣ ਦੇਣਾ ਜਾਰੀ ਨਹੀਂ ਰੱਖ ਸਕਦੇ|’ ਉਨ੍ਹਾਂ ਕਿਹਾ ਅਸੀਂ ਲੋਕਾਂ ਦਾ ਆਪਣੇ ਦੇਸ਼ ਵਿਚ ਆਉਣਾ, ਲੁੱਟਣਾ ਅਤੇ ਸਾਡੇ ਤੇ ਜ਼ਿਆਦਾ ਫੀਸ ਅਤੇ ਟੈਕਸ ਲਗਾਉਣ ਦੇਣਾ ਜਾਰੀ ਨਹੀਂ ਰੱਖ ਸਕਦੇ| ਅਸੀਂ ਅਜਿਹਾ ਹੋਣ ਦੀ ਆਗਿਆ ਨਹੀਂ ਦੇ ਸਕਦੇ ਹਾਂ| ਉਨ੍ਹਾਂ ਨੇ ਚੀਨ, ਜਾਪਾਨ, ਦੱਖਣੀ ਕੋਰੀਆ ਅਤੇ ਹੋਰ ਦੇਸ਼ਾਂ ਨਾਲ ਵਪਾਰ ਵਿਚ ‘ਭਾਰੀ ਗਿਣਤੀ ਵਿਚ ਧਨ’ ਦੀ ਹਾਨੀ ਨੂੰ ਲੈ ਕੇ ਵੀ ਸਵਾਲ ਚੁੱਕੇ|

Leave a Reply

Your email address will not be published. Required fields are marked *