ਟਰੰਪ ਵੱਲੋਂ ਨਵਾਂ ਗ੍ਰਹਿ ਸੁਰੱਖਿਆ ਮੰਤਰੀ ਨਿਯੁਕਤ

ਵਾਸ਼ਿੰਗਟਨ , 12 ਅਕਤੂਬਰ (ਸ.ਬ.)  ਵਾਈਟ ਹਾਊਸ ਵਿਚ ਬੁਨਿਆਦੀ ਢਾਂਚੇ ਅਤੇ ਸਾਈਬਰ ਸੁਰੱਖਿਆ ਮਾਮਲਿਆਂ ਦੀ ਪਿੱਠਭੂਮੀ ਵਾਲੀ ਇਕ ਸੀਨੀਅਰ ਅਧਿਕਾਰੀ ਨੂੰ ਅੱਜ ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਦਾ ਪ੍ਰਮੁੱਖ ਨਾਮਜਦ ਕੀਤਾ ਗਿਆ| ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਘਰੇਲੂ ਨੀਤੀਆਂ ਲਈ ਇਹ ਵਿਭਾਗ ਮਹੱਤਵਪੂਰਣ ਹੈ| ਟਰੰਪ ਨੇ ਕਿਹਾ ਕਿ ਡੀ. ਐਚ. ਐਸ. ਦੀ ਸੀਨੀਅਰ ਅਧਿਕਾਰੀ ਕਿਰਸਟਨ ਨੀਲਸਨ ਨੂੰ 230,000 ਕਰਮਚਾਰੀਆਂ ਵਾਲਾ ਵੱਡਾ ਵਿਭਾਗ ਚਲਾਉਣ ਲਈ ਨਾਮਜਦ ਕਰ ਰਹੇ ਹਨ|
ਕਿਰਸਟਨ ਸਾਬਕਾ ਮੰਤਰੀ ਜੌਨ ਕੈਲੀ ਦੀ ਕਰੀਬੀ ਹੈ| ਸਾਬਕਾ ਮਰੀਨ ਜਨਰਲ ਕੈਲੀ ਨੇ ਉਸ ਸਮੇਂ ਇਹ ਅਹੁਦਾ ਛੱਡ ਦਿੱਤਾ ਸੀ ਜਦੋਂ ਟਰੰਪ ਨੇ ਵਾਈਟ ਹਾਊਸ ਵਿਚ ਅਨੁਸ਼ਾਸਨ ਲਿਆਉਣ ਦੀਆਂ ਕੋਸ਼ਿਸ਼ਾਂ ਦੇ ਤੌਰ ਤੇ ਜੁਲਾਈ ਵਿਚ ਉਨ੍ਹਾਂ ਨੂੰ ਚੀਫ ਆਫ ਸਟਾਫ ਬਣਾਇਆ ਸੀ| ਪੇਸ਼ੇ ਤੋਂ ਵਕੀਲ ਨੀਲਸਨ ਸਾਬਕਾ ਰਾਸ਼ਟਰਪਤੀ ਜੌਰਜ ਡਬਲਊ ਬੁਸ਼ ਦੇ ਪ੍ਰਸ਼ਾਸਨ ਵਿਚ ਡੀ. ਐਚ. ਐਸ. ਵਿਚ ਕੰਮ ਕਰ ਚੁੱਕੀ ਹੈ ਅਤੇ ਉਨ੍ਹਾਂ ਨੇ ਆਵਾਜਾਈ ਅਤੇ ਸੁਰੱਖਿਆ ਪ੍ਰਸ਼ਾਸਨ ਲਈ ਵਿਧਾਨ ਨੀਤੀ ਦੀ ਜ਼ਿੰਮੇਵਾਰ ਸੰਭਾਲੀ ਸੀ| ਉਨ੍ਹਾਂ ਨੇ ਜੋਖਮ ਅਤੇ ਸੁਰੱਖਿਆ ਪ੍ਰਬੰਧਨ ਸਲਾਹਕਾਰ ਕੰਪਨੀ ਸਥਾਪਿਤ ਕੀਤੀ ਅਤੇ ਬੁਸ਼ ਦੇ ਕਾਰਜਕਾਲ ਵਿਚ ਵਾਈਟ ਹਾਊਸ ਗ੍ਰਹਿ ਸੁਰੱਖਿਆ ਪ੍ਰੀਸ਼ਦ ਵਿਚ ਆਪਣੀਆਂ ਸੇਵਾਵਾਂ ਦਿੱਤੀਆਂ| ਉਨ੍ਹਾਂ ਦਾ ਧਿਆਨ ਸਾਈਬਰ ਸੁਰੱਖਿਆ, ਬੁਨਿਆਦੀ ਢਾਂਚੇ ਦੀ ਰੱਖਿਆ ਅਤੇ ਐਮਰਜੈਂਸੀ ਪ੍ਰਬੰਧਨ ਤੇ ਰਿਹਾ ਹੈ| ਦੇਸ਼ ਵਿਚ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਦੇ ਟਰੰਪ ਦੇ ਸੰਕਲਪ, ਮੁਸਲਿਮ ਬਹੁਗਿਣਤੀ  6 ਦੇਸ਼ਾਂ ਤੇ ਲਗਾਏ ਗਈ ਯਾਤਰਾ ਪਾਬੰਦੀ ਅਤੇ ਅਮਰੀਕਾ-ਮੈਕਸੀਕੋ ਸੀਮਾ ਤੇ ਇਕ ਕੰਧ ਬਣਾਉਣ ਦੇ ਉਨ੍ਹਾਂ ਦੇ ਵਾਅਦੇ ਦੇ ਮੱਦੇਨਜ਼ਰ ਡੀ. ਐਚ. ਐਸ. ਇਕ ਖਾਸ ਵਿਭਾਗ ਹੈ|
ਦੱਸਿਆ ਜਾਂਦਾ ਹੈ ਕਿ ਟਰੰਪ ਨੇ ਗ੍ਰਹਿ ਸੁਰੱਖਿਆ ਮੰਤਰੀ ਅਹੁਦੇ ਲਈ ਕਈ ਸਿਆਸਤਦਾਨਾਂ ਨੂੰ ਅਸਵੀਕਾਰ ਕਰ ਨੀਲਸਨ ਨੂੰ ਚੁਣਿਆ ਹੈ| ਪ੍ਰਤੀਨਿਧੀ ਸਭਾ ਦੇ ਮੈਂਬਰ ਬੇਨੀ ਥਾਮਪਸਨ ਨੇ ਨੀਲਸਨ ਨੂੰ ਨਾਮਜਦ ਕੀਤੇ ਜਾਣ ਦਾ ਸਵਾਗਤ ਕੀਤਾ ਪਰ ਨਾਲ ਹੀ ਚਿੰਤਾ ਜ਼ਾਹਰ ਕੀਤੀ ਕਿ ਹਾਲ ਵਿਚ ਹੀ ਆਏ ਤੂਫਾਨਾਂ ਤੋਂ ਨਿਪਟਣ ਵਿਚ ਕੀਤੀਆਂ ਗਈਆਂ ਗਲਤੀਆਂ ਤੇ ਗੱਲਬਾਤ ਨਹੀਂ ਕੀਤੀ ਜਾਵੇਗੀ| ਉਨ੍ਹਾਂ ਨੇ ਇਕ ਬਿਆਨ ਵਿਚ ਕਿਹਾ ਕਿ ਮੈਨੂੰ ਡਰ ਹੈ ਕਿ ਰਾਸ਼ਟਰਪਤੀ ਦੇ ਨਾਲ-ਨਾਲ ਡੀ. ਐਚ. ਐਸ. ਨੇ ਪਾਰਟੋ ਰੀਕੋ ਅਤੇ ਯੂ. ਐਸ. ਟਾਪੂ ਸਮੂਹ ਵਿਚ ਤਬਾਹੀ ਤੋਂ ਕੋਈ ਸਿੱਖਿਆ ਨਹੀਂ ਲਈ ਹੈ|

Leave a Reply

Your email address will not be published. Required fields are marked *