ਟਰੱਕ ਅਤੇ ਬੋਲੈਰੋ ਦੀ ਟੱਕਰ, 2 ਦੀ ਮੌਤ, 5 ਜ਼ਖਮੀ

ਮੱਧ ਪ੍ਰਦੇਸ਼, 8 ਜੂਨ (ਸ.ਬ.) ਮੱਧ ਪ੍ਰਦੇਸ਼ ਦੇ ਨਰਸਿੰਘਪੁਰ ਵਿੱਚ ਇਕ ਭਿਆਨਕ ਸੜਕ ਹਾਦਸੇ ਵਿੱਚ 2 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 5 ਗੰਭੀਰ ਰੂਪ ਨਾਲ ਜ਼ਖਮੀ ਹੋ ਗਏ| ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ|
ਹਾਦਸਾ ਜ਼ਿਲੇ ਦੇ ਦਾਦਾ ਮਹਾਰਾਜ ਦੇ ਭਰਵਾਰਾ ਦਾ ਹੈ, ਜਿੱਥੇ ਸਾਹਮਣੇ ਤੋਂ ਆ ਰਹੀ ਬੋਲੈਰੋ ਦੀ ਟੱਕਰ ਮਿਨੀ ਟਰੱਕ ਨਾਲ ਹੋ ਗਈ| ਟੱਕਰ ਨਾਲ 1 ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਇਕ ਦੀ ਹਸਪਤਾਲ ਜਾਂਦੇ ਸਮੇਂ ਮੌਤ ਹੋ ਗਈ| ਘਟਨਾ ਦੇ ਬਾਅਦ ਲੋਕਾਂ ਦੀ ਭੀੜ ਇੱਕਠੀ ਹੋ ਗਈ| ਜ਼ਖਮੀਆਂ ਨੂੰ ਬੋਲੈਰੋ ਤੋਂ ਬਾਹਰ ਕੱਢਿਆ ਗਿਆ| ਮੌਕੇ ਤੇ ਸੂਚਨਾ ਪੁਲੀਸ ਨੂੰ ਦਿੱਤੀ ਗਈ| ਇਸ ਦੇ ਬਾਅਦ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ| ਹਾਦਸੇ ਵਿੱਚ ਇਕ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇਕ ਨੇ ਹਸਪਤਾਲ ਵਿੱਚ ਦਮ ਤੌੜ ਦਿੱਤਾ| ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ| ਦੱਸਿਆ ਜਾ ਰਿਹਾ ਹੈ ਕਿ ਬੋਲੈਰੋ ਵਿੱਚ ਬੈਠੇ ਲੋਕ ਜਬਲਪੁਰ ਤੋਂ ਵਿਆਹ ਪ੍ਰੋਗਰਾਮ ਤੋਂ ਆ ਰਹੇ ਸਨ ਕਿ ਅਚਾਨਕ ਇਹ ਹਾਦਸਾ ਹੋ ਗਿਆ| ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ| ਪੁਲਸ ਨੇ ਦੱਸਿਆ ਕਿ ਬੋਲੈਰੋ ਤੇ ਮੱਧ ਪ੍ਰਦੇਸ਼ ਸ਼ਾਸਨ ਲਿਖਿਆ ਹੋਇਆ ਹੈ| ਹੁਣ ਤੱਕ ਹਾਦਸੇ ਦੇ ਕਾਰਨ ਦਾ ਪਤਾ ਨਹੀਂ ਚੱਲ ਸਕਿਆ|

Leave a Reply

Your email address will not be published. Required fields are marked *