ਟਰੱਕ ਅਤੇ ਮਿੰਨੀ ਬੱਸ ਵਿਚਾਲੇ ਟੱਕਰ, 5 ਲੋਕਾਂ ਦੀ ਮੌਤ, 25 ਜ਼ਖਮੀ

ਅਲੀਗੜ੍ਹ, 27  ਫਰਵਰੀ (ਸ.ਬ.) ਉੱਤਰ ਪ੍ਰਦੇਸ਼ ਵਿੱਚ ਅਲੀਗੜ੍ਹ ਦੇ ਮਡਰਾਕ ਖੇਤਰ ਵਿੱਚ ਅੱਜ ਟਰੱਕ ਅਤੇ ਮਿੰਨੀ ਬੱਸ ਦੀ ਟੱਕਰ ਦੌਰਾਨ 5 ਲੋਕਾਂ ਦੀ ਮੌਤ ਹੋ ਗਈ ਅਤੇ 25 ਜ਼ਖਮੀ ਹੋ ਗਏ| ਪੁਲੀਸ ਮੁਤਾਬਕ ਅਲੀਗੜ੍ਹ ਤੋਂ ਇਕ ਮਿੰਨੀ ਬੱਸ ਸਵਾਰੀਆਂ ਨੂੰ ਲੈ ਕੇ ਆਗਰਾ ਜਾ ਰਹੀ ਸੀ| ਇਸ ਦੌਰਾਨ ਮੁਕੁੰਦਪੁਰ ਨੇੜੇ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਉਸ ਦੀ ਟੱਕਰ ਹੋ ਗਈ| ਇਸ ਹਾਦਸੇ ਵਿੱਚ 5 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ 25 ਜਖਮੀ ਹੋ ਗਏ| ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ| ਪੁਲੀਸ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚ ਗਏ ਹਨ|

Leave a Reply

Your email address will not be published. Required fields are marked *