ਟਰੱਕ ਆਪਰੇਟਰਾਂ ਵਲੋਂ ਚੱਕਾ ਜਾਮ 5ਵੇਂ ਦਿਨ ਵੀ ਜਾਰੀ

ਘਨੌਰ, 24 ਜੁਲਾਈ (ਅਭਿਸ਼ੇਕ ਸੂਦ) ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੁਆਰਾ ਪੂਰੇ ਦੇਸ਼ ਵਿੱਚ ਟਰੱਕ ਓਪਰੇਟਰਾਂ ਦੀਆਂ ਮੰਗਾਂ ਨੂੰ ਲੈ ਕੇ ਕੀਤਾ ਜਾ ਰਿਹਾ ਚੱਕਾ ਜਾਮ ਅੱਜ ਪੰਜਵੇਂ ਦਿਨ ਵਿੱਚ ਦਾਖਲ ਹੋ ਗਿਆ| ਅੱਜ ਸ਼ੰਭੂ ਬੈਰੀਅਰ ਤੇ ਕਰੀਬ 5 ਜਿਲ੍ਹਿਆਂ ਦੀਆਂ ਟਰੱਕ ਯੂਨੀਅਨਾਂ ਦੇ ਨਾਲ ਜੁੜੇ ਟਰੱਕ ਡ੍ਰਾਈਵਰਾਂ, ਟਰੱਕ ਮਾਲਕਾਂ ਨੇ ਧਰਨਾ ਦਿੱਤਾ| ਇਸ ਦੌਰਾਨ ਸਥਿਤੀ ਨੂੰ ਕੰਟਰੋਲ ਵਿੱਚ ਰੱਖਣ ਲਈ ਡੀ ਐਸ ਪੀ ਘਨੌਰ ਅਸ਼ੋਕ ਕੁਮਾਰ, ਡੀ ਐਸ ਪੀ ਰਾਜਪੁਰਾ ਕ੍ਰਿਸ਼ਨ ਕੁਮਾਰ ਪੇਂਥੇ, ਐਸ ਐਚ ਓ ਘਨੌਰ ਇੰਸਪੈਕਟਰ ਰਘਬੀਰ ਸਿੰਘ ਅਤੇ ਐਸ ਐਚ ਓ ਸ਼ੰਭੂ ਇੰਸਪੈਕਟਰ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਭਾਰੀ ਪੁਲੀਸ ਫੋਰਸ ਤੈਨਾਤ ਸੀ| ਟਰੱਕ ਯੂਨੀਅਨਾਂ ਦੇ ਮੈਂਬਰਾਂ ਨੇ ਜੀ ਟੀ ਰੋਡ ਉਤੇ ਨਾਕੇ ਲਗਾ ਕੇ ਪੰਜਾਬ ਵਿੱਚ ਆ ਰਹੇ ਅਤੇ ਪੰਜਾਬ ਵਿਚੋਂ ਬਾਹਰ ਜਾ ਰਹੇ ਮਾਲ ਨਾਲ ਭਰੇ ਟਰੱਕਾਂ ਨੂੰ ਰੋਕਿਆ| ਜਾਮ ਦੇ ਪੰਜਵੇਂ ਦਿਨ ਵੱਖ ਵੱਖ ਯੂਨੀਅਨਾ ਦੇ ਬੁਲਾਰਿਆਂ ਨੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ 6 ਮੰਗਾਂ ਉੱਤੇ ਕੇਂਦਰ ਸਰਕਾਰ ਨੇ ਅਜੇ ਤੱਕ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਭਰਿਆ ਹੈ| ਟਰੱਕ ਆਪਰੇਟਰਾਂ ਦੀਆਂ ਮੁੱਖ ਮੰਗਾਂ ਵਿੱਚ ਡੀਜਲ ਨੂੰ ਜੀ ਐਸ ਟੀ ਦੇ ਦਾਇਰੇ ਵਿੱਚ ਲਿਆਉਣਾ,ਟੋਲ ਟੈਕਸ ਮਾਫ ਕਰਨਾ, ਥਰਡ ਪਾਰਟੀ ਇੰਸ਼ੋਰੈਂਸ ਨੂੰ ਘੱਟ ਕਰਣਾ ਆਦਿ ਮੁੱਖ ਮੰਗਾਂ ਸ਼ਾਮਿਲ ਹਨ | ਟਰੱਕ ਆਪਰੇਟਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਇਹ ਧਰਨਾ ਇੰਝ ਹੀ ਜਾਰੀ ਰਹੇਗਾ |
ਇਸ ਮੌਕੇ ਪ੍ਰੇਮ ਸਿੰਘ ਮੈਂਬਰ ਆਲ ਇੰਡੀਆ ਟਰਾਂਸਪੋਰਟ ਕਾਂਗਰਸ, ਗੁਰਤੇਜ ਸਿੰਘ ਝਨੇੜੀ ਭਵਾਨੀਗੜ੍ਹ ਯੂਨੀਅਨ,ਜਸਮੇਰ ਸਿੰਘ ਐਸ ਜੀ ਪੀ ਸੀ ਮੈਂਬਰ ਲਾਛੜੁ ਖੁਰਦ, ਗੁਰਜੰਟ ਸਿੰਘ ਅਜਾਦ ਟੈਂਕਰ ਬਨੂੜ, ਦਰਸ਼ਨ ਸਿੰਘ ਸ਼ਾਦੀਪੂਰ ਮੋਰਿੰਡਾ, ਨਰੇਸ਼ ਕੁਮਾਰ ਸਮਾਣਾ ਯੂਨੀਅਨ ,ਵਿਪਿਨ ਸ਼ਰਮਾ ਭਵਾਨੀਗੜ ੍ਹਯੂਨੀਅਨ, ਸੁਖਵਿਦਰ ਸਿੰਘ ਭਵਾਨੀਗੜ੍ਹ ਯੂਨੀਅਨ, ਦਰਸ਼ਨ ਸਿੰਘ, ਬਲਵੀਰ ਸਿੰਘ, ਬਲਜੀਤ ਸਿੰਘ ਮੁਹਾਲੀ, ਪਰਵਿੰਦਰ ਸਿੰਘ ਢੀਂਡਸਾ ਰਾਜਪੁਰਾ, ਦਿਲਬਾਗ ਸਿੰਘ ਗੁਰਮ ਟਰਾਂਸਪੋਰਟ ਰਾਜਪੁਰਾ, ਲਖਵਿੰਦਰ ਸਿੰਘ ਪ੍ਰਧਾਨ ਟੇਂਪੋ ਯੂਨੀਅਨ ਸਮਾਣਾ, ਵਰਿੰਦਰ ਸਿੰਘ ਮੈਨੇਜਰ ਸਮਾਣਾ ਯੂਨੀਅਨ , ਅੰਮ੍ਰਿਤਪਾਲ ਸਿੰਘ ਪ੍ਰਧਾਨ ਮਿੰਨੀ ਟਰੱਕ ਯੂਨੀਅਨ ਸੁਨਾਮ, ਸੁਖਦੇਵ ਸਿੰਘ ਟਰੱਕ ਯੂਨੀਅਨ ਸੁਨਾਮ, ਹਰਵਿੰਦਰ ਸਿੰਘ ਵਾਲੀਆ ਰਾਜਪੁਰਾ, ਸੁਖਵਿੰਦਰ ਸਿੰਘ ਪ੍ਰਧਾਨ ਟਰੱਕ ਯੂਨੀਅਨ ਘਨੌਰ, ਅਮਰੀਕ ਸਿੰਘ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਘਨੌਰ, ਭਾਗ ਸਿੰਘ ਲਾਛੜੁ ਖੁਰਦ, ਪਰਵਿੰਦਰ, ਸਤਪਾਲ , ਜਸਵੀਰ ਕੁਮਾਰ ਟੋਨੀ ਮੈਨੇਜਰ , ਪੰਕਜ ਕੁਮਾਰ ਸਹਾਇਕ ਮੈਨੇਜਰ, ਜੰਗ ਸਿੰਘ ਰੁੜਕਾ, ਜਸਵੰਤ ਸਿੰਘ ਰੁੜਕਾ, ਸੁਖਦੇਵ ਸਿੰਘ ਰੁੜਕੀ, ਜਗਤਾਰ ਸਿੰਘ ਮਹਿਦੁਦਾ, ਅੰਗਰੇਜ ਸਿੰਘ ਘਨੌਰ, ਨਰੇਸ਼ ਕੁਮਾਰ ਸ਼ਰਮਾ ਕਪੂਰੀ , ਗੁਰਵਿੰਦਰ ਸਿੰਘ ਅੰਟਾਲ ਲਾਛੜੁ ਖੁਰਦ ਅਤੇ ਵੱਡੀ ਗਿਣਤੀ ਵਿੱਚ ਟਰੱਕ ਓਪਰੇਟਰ ਮੌਜੂਦ ਸਨ|

Leave a Reply

Your email address will not be published. Required fields are marked *