ਟਰੱਕ ਉਲਟਣ ਕਾਰਨ 1 ਔਰਤ ਦੀ ਮੌਤ

ਮੁੰਬਈ, 10 ਨਵੰਬਰ (ਸ.ਬ) ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਮੁੰਬਈ ਦੇ ਜਲਗਾਓਂ ਵਿੱਚ ਵਾਪਰੀ| ਦਰਅਸਲ ਸੜਕ ਤੋਂ ਲੰਘ ਰਿਹਾ ਦਾਰੂ ਨਾਲ ਭਰਿਆ ਇਕ ਟਰੱਕ ਪਲਟ ਗਿਆ, ਜਿਸ ਦੇ ਹੇਠਾਂ ਕੁਝ ਲੋਕ ਦੱਬੇ ਹੋਏ ਸਨ| ਹਾਦਸੇ ਵਾਲੀ ਜਗ੍ਹਾ ਤੇ ਮੌਜੂਦ ਲੋਕ ਫਸੇ ਹੋਏ ਲੋਕਾਂ ਨੂੰ ਬਚਾਉਣ ਦੀ ਬਜਾਏ ਦਾਰੂ ਨਾਲ ਭਰੀਆਂ ਬੋਤਲਾਂ ਲੁੱਟਣ ਲੱਗੇ| ਜ਼ਿਕਰਯੋਗ ਹੈ ਕਿ ਇਹ ਘਟਨਾ ਜਲਗਾਓਂ ਦੇ ਪਾਡਲਸਾ ਪਿੰਡ ਦੀ ਹੈ, ਜਿੱਥੇ ਟਰੱਕ ਚੱਲਾ ਰਹੇ ਡਰਾਈਵਰ ਨੇ ਟਰੱਕ ਤੋਂ ਕੰਟਰੋਲ ਗਵਾ ਦਿੱਤਾ ਅਤੇ ਟਰੱਕ ਪਲਟ ਗਿਆ| ਸੜਕ ਕਿਨਾਰੇ ਚੱਲ ਰਹੇ 4 ਲੋਕ ਉਸ ਦੇ ਹੇਠਾਂ ਦੱਬ ਗਏ|
ਇਸ ਹਾਦਸੇ ਵਿੱਚ ਇਕ ਔਰਤ ਦੀ ਮੌਤ ਹੋ ਗਈ, ਜਦੋਂ ਕਿ 3 ਗੰਭੀਰ ਰੂਪ ਨਾਲ ਜ਼ਖਮੀ ਹੋ ਗਏ| ਨੇੜੇ-ਤੇੜੇ ਮੌਜੂਦ ਲੋਕ ਜ਼ਖਮੀਆਂ ਦੇ ਬਚਾਅ ਕੰਮ ਵਿੱਚ ਲੱਗੇ ਹੀ ਸਨ ਕਿ ਉਨ੍ਹਾਂ ਨੂੰ ਟਰੱਕ ਵਿੱਚੋਂ ਅੰਗਰੇਜ਼ੀ ਸ਼ਰਾਬ ਦੀਆਂ ਬੋਤਲਾਂ ਡਿੱਗਦੀਆਂ ਦਿਖਾਈ ਦਿੱਤੀਆਂ| ਫਿਰ ਕੀ ਸੀ ਲੋਕ ਬਚਾਅ ਕੰਮ ਛੱਡ ਦਾਰੂ ਦੀਆਂ ਬੋਤਲਾਂ ਲੁੱਟਣ ਲੱਗੇ| ਪੁਲੀਸ ਦੇ ਪੁੱਜਣ ਤੋਂ ਪਹਿਲਾਂ ਹੀ ਟਰੱਕ ਖਾਲੀ ਹੋ ਗਿਆ ਸੀ| ਹੁਣ ਸਵਾਲ ਇਹ ਉਠਦਾ ਹੈ ਕਿ ਇਨਸਾਨ ਦੀ ਜ਼ਿੰਦਗੀ ਵੱਡੀ ਹੈ ਜਾਂ ਸ਼ਰਾਬ?

Leave a Reply

Your email address will not be published. Required fields are marked *