ਟਰੱਕ ਦੀ ਲਪੇਟ ਵਿੱਚ ਆਉਣ ਨਾਲ ਰਾਲੋਸਪਾ ਨੇਤਾ ਦੀ ਮੌਤ, 6 ਵਿਅਕਤੀ ਜ਼ਖਮੀ

ਬਿਹਾਰ, 29 ਜੂਨ (ਸ.ਬ.) ਬਿਹਾਰ ਵਿੱਚ ਰੋਹਤਾਸ ਜ਼ਿਲੇ ਦੇ ਵਿਕਰਮਗੰਜ ਥਾਣਾ ਖੇਤਰ ਦੇ ਵਿਕਰਮਗੰਜ ਬਾਜ਼ਾਰ ਦੇ ਨੇੜੇ ਆਰਾ-ਸਾਸਾਰਾਮ ਹਾਈਵੇ ਤੇ ਬੀਤੇ ਦਿਨ੍ਹੀਂ ਰਾਤ ਟਰੱਕ ਦੀ ਲਪੇਟ ਵਿੱਚ ਆਉਣ ਨਾਲ ਰਾਸ਼ਟਰੀ ਲੋਕ ਸਮਤਾ ਪਾਰਟੀ (ਰਾਲੋਸਪਾ) ਨੇਤਾ ਦੀ ਮੌਤ ਹੋ ਗਈ ਅਤੇ 6 ਹੋਰ ਵਿਅਕਤੀ ਜ਼ਖਮੀ ਹੋ ਗਏ|
ਪੁਲੀਸ ਮੁਤਾਬਕ ਜ਼ਿਲੇ ਦੇ ਸ਼ਿਵਸਾਗਰ ਥਾਣਾ ਦੇ ਭਵਨੀ ਪਿੰਡ ਨਿਵਾਸੀ ਅਤੇ ਨੇਤਾ ਰਾਲੋਸਪਾ ਨੇਤਾ ਚੰਦੇਸ਼ਵਰ ਸਾਹ (60) ਆਪਣੇ ਸਮਰਥਕਾਂ ਨਾਲ ਪਟਨਾ ਵਿੱਚ ਇਕ ਰੈਲੀ ਵਿੱਚ ਜਾਣ ਤੋਂ ਬਾਅਦ ਕਾਰ ਵਿੱਚ ਵਾਪਸ ਆ ਰਹੇ ਸਨ, ਉਦੋਂ ਹੀ ਵਿਕਰਮਗੰਜ ਬਾਜ਼ਾਰ ਦੇ ਨੇੜੇ ਤੇਜ਼ ਰਫਤਾਰ ਟਰੱਕ ਨੇ ਕਾਰ ਵਿੱਚ ਟੱਕਰ ਮਾਰ ਦਿੱਤੀ|
ਇਸ ਦੁਰਘਟਨਾ ਵਿੱਚ ਚੰਦੇਸ਼ਵਰ ਸਾਹ ਦੀ ਮੌਕੇ ਤੇ ਹੀ ਮੋਤ ਹੋ ਗਈ, ਜਦਕਿ ਹੋਰ ਵਿਅਕਤੀ ਜ਼ਖਮੀ ਹੋ ਗਏ| ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ ਨੂੰ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ| ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ|

Leave a Reply

Your email address will not be published. Required fields are marked *