ਟਰੱਕ ਦੇ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਡਰਾਈਵਰ ਸਮੇਤ ਤਿੰਨ ਦੀ ਮੌਤ

ਸ੍ਰੀਨਗਰ, 3 ਅਗਸਤ (ਸ.ਬ.) ਕਸ਼ਮੀਰ ਹਾਈਵੇਅ ਉਤੇ ਵਾਪਰੇ ਇਕ ਸੜਕ ਹਾਦਸੇ ਵਿੱਚ ਡਰਾਈਵਰ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਨੇ ਦੱਸਿਆ ਅੱਜ ਸਵੇਰ ਨੂੰ ਉਤਰੀ-ਕਸ਼ਮੀਰ ਤੋਂ ਜੰਮੂ ਨੂੰ ਜਾ ਰਿਹਾ ਫਲਾਂ ਨਾਲ ਲੱਦਿਆ ਟਰੱਕ ਸ੍ਰੀਨਗਰ-ਜੰਮੂ ਰਾਸ਼ਟਰੀ ਰਾਜ ਮਾਰਗ ਉਤੇ ਇਕ ਡੂੰਘੀ ਖੱਡ ਵਿੱਚ ਡਿਗ ਗਿਆ| ਪੁਲੀਸ ਦਾ ਕਹਿਣਾ ਹੈ ਕਿ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਕੇ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ|

Leave a Reply

Your email address will not be published. Required fields are marked *