ਟਰੱਕ ਨੇ ਭੀੜ ਨੂੰ ਕੁਚਲਿਆ, 20 ਵਿਅਕਤੀਆਂ ਦੀ ਮੌਤ

ਅਮਰਾਵਤੀ, 21 ਅਪ੍ਰੈਲ, (ਸ.ਬ.) ਆਂਧਰਾ ਪ੍ਰਦੇਸ਼ ਵਿੱਚ ਚਿਤੂਰ ਜ਼ਿਲੇ ਦੇ ਯੇਰਾਪੇਡੂ ਪੁਲੀਸ ਥਾਣੇ ਦੇ ਬਾਹਰ ਅੱਜ ਦੁਪਹਿਰ ਨੂੰ ਇਕ ਟਰੱਕ ਨੇ ਲੋਕਾਂ ਦੀ ਭੀੜ ਨੂੰ ਕੁਚਲ ਦਿੱਤਾ, ਜਿਸ ਵਿੱਚ 20 ਲੋਕਾਂ ਦੀ ਮੌਤ ਹੋ ਗਈ|
ਚਿਤੂਰ ਦੇ ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਦੇ ਅਨੁਸਾਰ  ਬੇਲਗਾਮ ਟਰੱਕ ਘੱਟ ਤੋਂ ਘੱਟ 20 ਲੋਕਾਂ ਦੀ ਭੀੜ ਤੇ ਚੜ੍ਹ ਗਿਆ| ਪੀੜਤ ਯੇਰਾਪੇਡੂ ਪੁਲੀਸ ਥਾਣੇ ਦੇ ਬਾਹਰ ਭਿੰਨ ਅਰਜ਼ੀਆਂ ਦਾਇਰ ਕਰਨ ਦਾ ਇੰਤਜ਼ਾਰ ਕਰ ਰਹੇ ਸੀ ਤਾਂ ਉੱਥੇ ਤੋਂ ਨਿਕਲ ਰਿਹਾ ਟਰੱਕ ਚਾਲਕ ਵਾਹਨ ਤੇ ਕੰਟਰੋਲ ਗੁਆ ਬੈਠਾ ਅਤੇ ਟਰੱਕ ਲੋਕਾਂ ਦੇ ਉੱਪਰ ਚੜ੍ਹ ਗਿਆ| ਅਧਿਕਾਰੀ ਨੇ ਕਿਹਾ ਕਿ ਉਪ ਮੁੱਖ ਮੰਤਰੀ ਐਨ ਚੀਨਾ ਰਾਜੱਪਾ ਨੇ ਘਟਨਾ ਤੇ ਦੁੱਖ ਜਤਾਇਆ| ਉਨ੍ਹਾਂ ਨੇ ਤਿਰੂਪਤੀ ਪੁਲੀਸ ਸੁਪਰਡੈਂਟ ਨਾਲ ਗੱਲ ਕੀਤੀ ਅਤੇ ਜ਼ਖਮੀਆਂ ਨੂੰ ਜ਼ਰੂਰੀ ਡਾਕਟਰੀ ਇਲਾਜ ਮੁਹੱਈਆ ਕਰਵਾਉਣ ਦਾ ਨਿਰਦੇਸ਼ ਦਿੱਤਾ|

Leave a Reply

Your email address will not be published. Required fields are marked *