ਟਾਂਡਾ : ਗੰਨ ਹਾਊਸ ਵਿੱਚ ਚੱਲੀਆਂ ਗੋਲੀਆਂ, 1 ਔਰਤ ਦੀ ਮੌਤ, 1 ਜ਼ਖਮੀ

ਟਾਂਡਾ, 18 ਸਤੰਬਰ (ਸ.ਬ.) ਟਾਂਡਾ ਵਿੱਚ ਸਥਿਤ ਇਕ ਗੰਨ ਹਾਊਸ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ| ਮਿਲੀ ਜਾਣਕਾਰੀ ਮੁਤਾਬਕ ਚਹਿਲ ਗੰਨ ਹਾਊਸ ਦੇ ਮਾਲਕ ਸਰਬਜੀਤ ਸਿੰਘ ਦੇ ਪੁੱਤਰ ਕੋਲੋਂ ਇਹ ਗੋਲੀਆਂ ਚੱਲੀਆਂ ਹਨ| ਗੋਲੀਆਂ ਕਿਵੇਂ ਚੱਲੀਆਂ ਹਨ, ਇਨ੍ਹਾਂ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ|
ਜਿਕਰਯੋਗ ਹੈ ਕਿ 1 ਵਜੇ ਦੇ ਕਰੀਬ ਗੋਲੀਆਂ ਚੱਲਣ ਕਾਰਨ ਉੱਥੇ ਹਫੜਾ-ਦਫੜੀ ਮੱਚ ਗਈ| ਇਸ ਦੌਰਾਨ 1 ਔਰਤ (ਸਰਬਜੀਤ ਕੌਰ) ਦੀ ਮੌਤ ਹੋ ਗਈ ਜਦੋਂਕਿ ਦੂਜੀ ਔਰਤ (ਦਲਵੀਰ ਕੌਰ ਨਿਵਾਸੀ ਝਵਨ) ਜ਼ਖ਼ਮੀ ਹੋ ਗਈ, ਜਿਨ੍ਹਾਂ ਨੂੰ ਟਾਂਡਾ ਸਿਵਿਲ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ| ਮੌਕੇ ਤੇ ਪੁੱਜੀ ਪੁਲੀਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *