ਟਾਈਗਰ ਏਅਰ ਨੇ ਬੰਦ ਕੀਤੀਆਂ ਆਸਟ੍ਰੇਲੀਆ ਅਤੇ ਬਾਲੀ ਵਿਚਕਾਰ ਉਡਣ ਵਾਲੀਆਂ ਫਲਾਈਟਾਂ

ਸਿਡਨੀ, 3 ਫਰਵਰੀ (ਸ.ਬ.) ਘੱਟ ਕਿਰਾਏ ਵਾਲੀ ਏਅਰਲਾਈਨ ਕੰਪਨੀ ਟਾਈਗਰ ਏਅਰ ਨੇ ਆਸਟ੍ਰੇਲੀਆ ਅਤੇ ਬਾਲੀ ਦਰਮਿਆਨ ਉਡਣ ਵਾਲੀਆਂ ਫਲਾਈਟਾਂ ਨੂੰ ਪੱਕੇ ਤੌਰ ਤੇ ਬੰਦ ਕਰਨ ਦਾ ਐਲਾਨ ਕੀਤਾ ਹੈ| ਕੰਪਨੀ ਮੁਤਾਬਕ ਇਹ ਐਲਾਨ ਅੱਜ ਤੋਂ ਲਾਗੂ ਹੁੰਦਾ ਹੈ| ਇੱਕ ਬਿਆਨ ਜਾਰੀ ਕਰਕੇ ਕੰਪਨੀ ਨੇ ਦੱਸਿਆ ਕਿ ਇੰਡੋਨੇਸ਼ੀਆ ਸਰਕਾਰ ਨੇ ਏਅਰਲਾਈਨ ਨੂੰ ਉਡਾਣਾਂ ਲਈ ਸਥਾਈ ਮਨਜ਼ੂਰੀ ਪ੍ਰਦਾਨ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ| ਇਸ ਦੇ ਨਾਲ ਹੀ ਕੰਪਨੀ ਨੇ ਇਹ ਕਿਹਾ ਹੈ ਕਿ ਇਸ ਐਲਾਨ ਤੋਂ ਬਾਅਦ ਜਿਹੜੇ ਵੀ ਯਾਤਰੀ ਬਾਲੀ ਵਿੱਚ ਫਸੇ ਹਨ, ਉਨ੍ਹਾਂ ਨੂੰ ਵਾਪਸ ਆਸਟ੍ਰੇਲੀਆ ਲਿਆਉਣ ਲਈ ਵਰਜਿਨ ਆਸਟ੍ਰੇਲੀਆ ਦੀ ਮਦਦ ਲਈ ਜਾਵੇਗਾ| ਇਸ ਦੇ ਨਾਲ ਹੀ ਜੇਕਰ ਕਿਸੇ ਯਾਤਰੀ ਨੇ ਪਹਿਲਾਂ ਤੋਂ ਹੀ ਕੋਈ ਬੁਕਿੰਗ ਕਰਾਈ ਹੋਈ ਹੈ ਤਾਂ ਕੰਪਨੀ ਨੇ ਉਸ ਦੇ ਪੂਰੇ ਪੈਸੇ ਵਾਪਸ ਕਰਨ ਦਾ ਐਲਾਨ ਵੀ ਕੀਤਾ ਹੈ|

Leave a Reply

Your email address will not be published. Required fields are marked *