ਟਾਈਗਰ ਵੁਡਸ ਦੁਬਈ ਡੇਜ਼ਰਟ ਕਲਾਸਿਕ ਟੂਰਨਾਮੈਂਟ ਵਿੱਚ ਹਿੱਸਾ ਲੈਣਗੇ

ਦੁਬਈ, 6 ਜਨਵਰੀ (ਸ.ਬ.)  ਚੋਟੀ ਦੇ ਅਮਰੀਕੀ ਗੋਲਫਰ ਟਾਈਗਰ ਵੁਡਸ ਇੱਥੋ ਦੋ ਤੋਂ ਪੰਜ ਫਰਵਰੀ ਤੱਕ ਹੋਣ ਵਾਲੇ ਓਮੇਗਾ ਦੁਬਈ ਡੇਜ਼ਰਟ ਕਲਾਸਿਕ ਟੂਰਨਾਮੈਂਟ ਵਿੱਚ ਹਿੱਸਾ ਲੈਣਗੇ ਜਿਸ ਵਿੱਚ ਭਾਰਤ ਦੇ ਅਨਿਰਬਾਨ ਲਾਹਿੜੀ, ਐਸ.ਐਸ.ਪੀ. ਚੌਰਸੀਆ ਅਤੇ ਜੀਵ ਮਿਲਖਾ ਸਿੰਘ ਵੀ ਸ਼ਿਰਕਤ     ਕਰਨਗੇ|
ਪਿਛਲੇ ਮਹੀਨੇ ਬਹਾਮਾ ਵਿੱਚ ਹੀਰੋ ਵਿਸ਼ਵ ਚੈਲੰਜਰ ਤੋਂ 16 ਮਹੀਨੇ ਦੇ ਵਕਫੇ ਦੇ ਬਾਅਦ ਵਾਪਸੀ ਕਰਨ ਵਾਲੇ ਵੁਡਸ ਦਾ ਇਹ ਪਹਿਲਾ ਟੂਰਨਾਮੈਂਟ ਹੋਵੇਗਾ| ਇਸ ਤੋਂ ਬਾਅਦ ਉਹ ਅਮਰੀਕਾ ਵਿੱਚ 16 ਤੋਂ 19 ਫਰਵਰੀ ਤੱਕ ਹੋਣ ਵਾਲੇ ਜੇਨੇਸਿਸ ਓਪਨ ਵਿੱਚ ਹਿੱਸਾ ਲੈਣਗੇ| ਵੁਡਸ ਐਮੀਰੇਟਸ ਗੋਲਫ ਗਲੱਬ ਵਿੱਚ ਹੋਣ ਵਾਲੇ ਇਸ ਯੂਰਪੀ ਟੂਰ ਟੂਰਨਾਮੈਂਟ ਵਿੱਚ ਅਠਵੀਂ ਵਾਰ ਸ਼ਿਰਕਤ ਕਰਨਗੇ| ਭਾਰਤ ਦੇ ਲਾਹਿੜੀ ਵੀ ਇਸ ਟੂਰਨਾਮੈਂਟ ਤੋਂ ਆਪਣੇ ਯੂਰਪੀ ਟੂਰ ਸੈਸ਼ਨ ਦਾ ਆਗਾਜ਼ ਕਰਨਗੇ|

Leave a Reply

Your email address will not be published. Required fields are marked *