ਟਾਈਨੌਰ ਕੰਪਨੀ ਦੀ ਨਵੀਂ ਇਮਾਰਤ ਦਾ ਉਦਘਾਟਨ ਭਲਕੇ

ਐਸ ਏ ਐਸ ਨਗਰ, 24 ਫਰਵਰੀ (ਸ. ਬ.) ਆਰਥੋ ਦੇ ਇਲਾਜ ਵਿਚ ਕੰਮ ਆਉਣ ਵਾਲੇ ਯੰਤਰ ਬਣਾਉਣ ਵਾਲੀ ਕੰਪਨੀ ਟਾਈਨੌਰ ਆਰਥੋਟਿਕਸ ਲਿਮ. ਦੀ ਨਵੀਂ ਇਮਾਰਤ ਦਾ ਉਦਘਾਟਨ 25 ਫਰਵਰੀ ਨੂੰ ਹੋਵੇਗਾ| ਇਸ ਸਬੰਧੀ ਜਾਣਕਾਰੀ ਦਿੰਦਿਆਂ ਕੰਪਨੀ ਦੇ ਕਾਰਜਕਾਰੀ ਡਾਇਰੈਕਟਰ ਸ੍ਰੀ ਏ ਜੇ ਸਿੰਘ ਨੇ ਦਸਿਆ ਕਿ ਇਹ ਇਮਾਰਤ ਸੈਕਟਰ 82 (ਜੇ ਐਲ ਪੀ ਐਲ) ਵਿਖੇ ਬਣਾਈ ਗਈ ਹੈ ਅਤੇ ਇਹ ਇਮਾਰਤ ਟ੍ਰਾਈਸਿਟੀ ਦੀ ਪਹਿਲੀ ਗਰੀਨ ਬਿਲਡਿੰਗ ਹੈ| ਉਹਨਾਂ ਦਸਿਆ ਕਿ ਇਸ ਮੌਕੇ ਇਮਾਰਤ ਵਿਚ ਆਰ ਐਨ ਡੀ ਕੇਂਦਰ ਦਾ ਉਦਘਾਟਨ ਵੀ ਕੀਤਾ ਜਾਵੇਗਾ,ਜਿਥੇ ਆਰਥੋ ਸਬੰਧੀ ਕੰਮ ਕੀਤੇ ਜਾਣਗੇ| ਉਹਨਾਂ ਦਸਿਆ ਕਿ ਇਸ ਕੰਪਨੀ ਵਲੋਂ ਨਵੀਂ ਤਕਨੀਕ ਦੇ ਆਰਥੋਟਿਕਸ ਯੰਤਰਾਂ ਦਾ ਉਤਪਾਦਨ ਕੀਤਾ ਜਾਂਦਾ ਹੈ ਅਤੇ ਇਹ ਯੰਤਰ 40 ਦੇਸ਼ਾਂ ਨੂੰ ਨਿਰਯਾਤ ਕੀਤੇ ਜਾਂਦੇ ਹਨ|

Leave a Reply

Your email address will not be published. Required fields are marked *