ਟਾਸ ਦੀ ਰਵਾਇਤ ਖ਼ਤਮ ਕਰਨ ਦੇ ਪੱਖ ਵਿੱਚ ਹਨ ਲੀਮੈਨ

ਪੁਣੇ, 21 ਫਰਵਰੀ (ਸ.ਬ.)    ਆਸਟ੍ਰੇਲੀਆ ਦੇ ਕੋਚ ਡੇਰੇਨ ਲੀਮੈਨ ਟਾਸ ਦੀ ਰਵਾਇਤ ਖ਼ਤਮ ਕਰਨ ਦੇ ਪੱਖ ਵਿੱਚ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤ ਵਿੱਚ ਆਗਾਮੀ ਟੈਸਟ ਲੜੀ ਦੇ ਨਤੀਜੇ ਤੇ ਟਾਸ ਦਾ ਕੋਈ ਅਸਰ ਨਹੀਂ ਹੋਵੇਗਾ| ਲੀਮੈਨ ਪਹਿਲਾਂ ਹੀ ਟਾਸ ਨੂੰ ਲੈ ਕੇ ਆਪਣਾ ਖਦਸ਼ਾ ਪ੍ਰਗਟਾ ਚੁੱਕੇ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਬਦਲ ਮਹਿਮਾਨ ਟੀਮ ਨੂੰ ਮਿਲਣਾ ਚਾਹੀਦਾ ਹੈ ਕਿ ਉਹ ਪਹਿਲਾਂ ਗੇਂਦਬਾਜ਼ੀ ਕਰਨਾ ਚਾਹੁੰਦੀ ਹੈ ਜਾਂ ਬੱਲੇਬਾਜ਼ੀ|
ਆਸਟ੍ਰੇਲੀਅਨ ਐਸੋਸੀਏਟਿਡ ਪ੍ਰੈਸ (ਏ.ਏ.ਪੀ.) ਨੇ ਲੀਮੈਨ ਦੇ ਹਵਾਲੇ ਤੋਂ ਕਿਹਾ ਕਿ ਅਸੀਂ ਜਦੋਂ ਪਿਛਲੀ ਵਾਰ ਇੱਥੇ ਆਏ ਸੀ ਤਾਂ ਅਸੀਂ 4 ਵਾਰ ਟਾਸ ਜਿੱਤਿਆ ਸੀ ਅਤੇ 0-4 ਨਾਲ ਹਾਰ ਗਏ|
ਉਨ੍ਹਾਂ ਕਿਹਾ ਕਿ ਟਾਸ ਜਿੱਤਣ ਦੇ ਬਾਅਦ ਵੀ ਤੁਹਾਨੂੰ ਚੰਗਾ ਖੇਡਣਾ ਹੁੰਦਾ ਹੈ| ਲੀਮੈਨ ਨੇ ਕਿਹਾ ਕਿ ਟਾਸ ਨੂੰ ਲੈ ਕੇ ਮੇਰਾ ਨਜ਼ਰੀਆ ਇਹ ਹੈ ਕਿ ਇਸ ਨੂੰ ਖਤਮ ਕਰਨਾ ਚਾਹੀਦਾ ਹੈ, ਮੇਰਾ   ਹਮੇਸ਼ਾ ਇਹੋ ਨਜ਼ਰੀਆ ਰਿਹਾ ਹੈ| ਤੁਸੀਂ ਭਾਵੇਂ ਇੱਥੇ ਹੋਵੋ ਜਾਂ         ਆਸਟਰੇਲੀਆ ਵਿੱਚ, ਇਸ ਨਾਲ ਕੋਈ ਫਰਕ ਨਹੀਂ ਪੈਂਦਾ|

Leave a Reply

Your email address will not be published. Required fields are marked *