ਟਿਊਨੀਸ਼ੀਆ ਨੇ ਅਮੀਰਾਤ ਏਅਰਲਾਈਨਜ਼ ਦੀਆਂ ਉਡਾਣਾਂ ਕੀਤੀਆਂ ਰੱਦ

ਟਿਊਨਿਸ, 25 ਦਸੰਬਰ (ਸ.ਬ.) ਸੰਯੁਕਤ ਅਰਬ ਅਮੀਰਾਤ ਵਿਚ ਦੱਖਣੀ ਅਫਰੀਕੀ ਦੇਸ਼ ਦੀਆਂ ਔਰਤਾਂ ਨੂੰ ਨਿਸ਼ਾਨਾ ਬਣਾਏ ਜਾਣ ਨੂੰ ਲੈ ਕੇ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਵਿਚ ਟਿਊਨੀਸ਼ੀਆ ਨੇ ਅੱਜ ਅਮਰੀਤ ਏਅਰਲਾਈਨਜ਼ ਦੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ| ਆਵਾਜਾਈ ਮੰਤਰਾਲੇ ਨੇ ਦੱਸਿਆ ਕਿ ਉਸ ਨੇ ਟਿਊਨਿਸ ਆਉਣ ਵਾਲੀਆਂ ਅਮੀਰਾਤ ਏਅਰਲਾਈਨਜ਼ ਦੀਆਂ ਉਡਾਣਾਂ ਰੱਦ ਕਰਨ ਦਾ ਫੈਸਲਾ ਲਿਆ ਹੈ| ਜਦੋਂ ਤੱਕ ਉਹ ਅੰਤਰ ਰਾਸ਼ਟਰੀ ਕਾਨੂੰਨ ਅਤੇ ਸਮਝੌਤਿਆਂ ਮੁਤਾਬਕ ਉਡਾਣਾਂ ਨੂੰ ਨਿਯਮਿਤ ਕਰਨ ਦਾ ਤਰੀਕਾ ਨਹੀਂ ਲੱਭ ਲੈਂਦਾ, ਸੇਵਾਵਾਂ ਰੱਦ ਰਹਿਣਗੀਆਂ| ਟਿਊਨੀਸ਼ੀਆ ਦੀਆਂ ਕਈ ਔਰਤਾਂ ਦਾ ਕਹਿਣਾ ਹੈ ਕਿ ਯੂ. ਏ. ਈ. ਏਅਰਲਾਈਨਜ਼ ਉਨ੍ਹਾਂ ਦੀ ਖਾੜੀ ਦੇਸ਼ ਦੀ ਯਾਤਰਾ ਵਿਚ ਦੇਰੀ ਕਰ ਰਹੀ ਹੈ ਅਤੇ ਕੁਝ ਲੋਕਾਂ ਨੂੰ ਹੋਰ ਵੀਜ਼ਾ ਜਾਂਚ ਲਈ ਮਜ਼ਬੂਰ ਕੀਤਾ ਗਿਆ ਹੈ| ਇਸ ਨਾਲ ਟਿਊਨੀਸ਼ੀਆ ਵਿਚ ਸੋਸ਼ਲ ਮੀਡੀਆ ਅਤੇ ਮੀਡੀਆ ਤੇ ਕਾਫੀ ਹੰਗਾਮਾ ਮਚਿਆ ਹੋਇਆ ਹੈ|

Leave a Reply

Your email address will not be published. Required fields are marked *