ਟਿਕਰੀ ਬਾਰਡਰ ਤੇ ਪਿੰਡ ਭੀਟੀਵਾਲਾ ਦੇ ਕਿਸਾਨ ਦੀ ਮੌਤ

ਮਲੋਟ, 16 ਜਨਵਰੀ (ਸ.ਬ.) ਤਿੰਨ ਖੇਤੀ ਕਾਨੂੰਨਾਂ ਵਿਰੁੱਧ ਪਿਛਲੇ 48 ਦਿਨਾਂ ਤੋਂ ਚੱਲ ਰਹੇ ਅੰਦੋਲਨ ਦੌਰਾਨ ਸੰਘਰਸ਼ ਕਰ ਰਹੇ ਕਿਸਾਨਾਂ ਦੀਆਂ ਲਗਾਤਾਰ ਮੌਤਾਂ ਹੋ ਰਹੀਆਂ ਹਨ। ਅੱਜ ਲੰਬੀ ਦੇ ਪਿੰਡ ਭੀਟੀਵਾਲਾ ਦਾ 35 ਸਾਲਾ ਇਕ ਕਿਸਾਨ ਇਸ ਸੰਘਰਸ਼ ਲਈ ਆਪਣੀ ਜਾਨ ਦੇ ਗਿਆ। ਪਿੰਡ ਦੇ ਸਰਪੰਚ ਪਵਨਦੀਪ ਅਤੇ ਸ਼ਹੀਦ ਹੋਏ ਕਿਸਾਨ ਦੇ ਜਮਾਤੀ ਸੰਜੂ ਛਾਬੜਾ ਨੇ ਦੱਸਿਆ ਕਿ ਪਿੰਡ ਦਾ ਬੋਹੜ ਸਿੰਘ ਪੁੱਤਰ ਕੁਲਵੰਤ ਸਿੰਘ ਕਰੀਬ 35 ਦਿਨਾਂ ਤੋਂ ਟਿਕਰੀ ਸਰਹੱਦ ਤੇ ਅੰਦੋਲਨ ਵਿਚ ਡਟਿਆ ਹੋਇਆ ਸੀ ਅਤੇ ਉਥੇ ਵਲੰਟੀਅਰ ਦੇ ਤੌਰ ਤੇ ਕੰਮ ਕਰ ਰਿਹਾ ਸੀ।

ਬੀਤੀ ਰਾਤ ਉਹ 3 ਵਜੇ ਤੱਕ ਪਹਿਰੇ ਤੇ ਡਿਊਟੀ ਦੇ ਕੇ ਸੁੱਤਾ ਸੀ ਜਦੋਂ 9 ਵਜੇ ਉਸਦੇ ਸਾਥੀਆਂ ਨੇ ਵੇਖਿਆ ਤਾਂ ਉਸਦੀ ਮੌਤ ਹੋਈ ਪਈ ਸੀ। ਇਸ ਲਈ ਸਮਝਿਆ ਜਾ ਰਿਹਾ ਹੈ ਕਿ ਸੁੱਤੇ ਪਏ ਦਾ ਹੀ ਹਾਰਟ ਫੇਲ ਹੋ ਗਿਆ। ਇਸ ਨੌਜਵਾਨ ਦੀ ਮੌਤ ਦੀ ਖ਼ਬਰ ਇਲਾਕੇ ਵਿਚ ਪੁੱਜਣ ਸਾਰ ਹੀ ਭਾਰੀ ਗਿਣਤੀ ਵਿਚ ਲੋਕ ਉਹਨਾਂ ਦੇ ਘਰ ਇਕੱਠੇ ਹੋ ਗਏ।

ਮ੍ਰਿਤਕ ਕਿਸਾਨ ਛੋਟਾ ਕਿਸਾਨ ਸੀ ਅਤੇ ਆਪਣੇ ਪਿੱਛੇ ਪਤਨੀ ਅਤੇ ਇਕ 12 ਸਾਲ ਦਾ ਪੁੱਤਰ ਛੱਡ ਗਿਆ ਹੈ।

Leave a Reply

Your email address will not be published. Required fields are marked *