ਟਿੱਡੀ ਦਲ ਨਾਲ ਨਜਿੱਠਣ ਲਈ ਹਵਾਈ ਫੌਜ ਦੇ ਹੈਲੀਕਾਪਟਰ ਦਾ ਸਫਲ ਪ੍ਰੀਖਣ

ਨਵੀਂ ਦਿੱਲੀ, 1 ਜੁਲਾਈ (ਸ.ਬ.) ਦੇਸ਼ ਦੇ ਕਈ ਹਿੱਸਿਆਂ ਵਿੱਚ ਟਿੱਡੀਆਂ ਦਾ ਹਮਲਾ ਜਾਰੀ ਹੈ| ਟਿੱਡੀ ਦਲ  ਨਾਲ ਨਜਿੱਠਣ ਲਈ ਸਰਕਾਰ ਹਰ ਪੱਧਰ ਤੇ ਕੰਮ ਕਰ ਰਹੀ ਹੈ| ਇਸ ਦੌਰਾਨ ਟਿੱਡੀਆਂ ਤੋਂ ਨਜਿੱਠਣ ਲਈ ਹਵਾਈ ਫੌਜ ਦੇ Áਜ 17 ਹੈਲੀਕਾਪਟਰਾਂ ਦਾ ਵੀ ਇਸਤੇਮਾਲ ਕਰਣ ਲਈ ਟ੍ਰਾਇਲ ਕੀਤਾ ਗਿਆ|
ਟ੍ਰਾਇਲ ਦੌਰਾਨ ਹਰ ਤਰ੍ਹਾਂ ਦੇ ਦੇਸੀ ਊਪਕਰਨਾਂ ਦਾ ਇਸਤੇਮਾਲ ਕੀਤਾ ਗਿਆ| ਟ੍ਰਾਇਲ ਦੌਰਾਨ ਅਸਮਾਨ ਵਿੱਚੋਂ ਕੀਟਨਾਸ਼ਕਾਂ ਦਾ ਛਿੜਕਾਅ ਕੀਤਾ ਗਿਆ ਜੋ ਕਿ ਸਫਲ ਰਿਹਾ ਹੈ| ਹਵਾਈ ਫੌਜ ਦੇ ਇਨ੍ਹਾਂ ਹੈਲੀਕਾਪਟਰਾਂ ਵਿੱਚ ਛਿੜਕਾਅ ਕਰਣ ਲਈ ਵਿਸ਼ੇਸ਼ ਵਿਵਸਥਾ ਕੀਤੀ ਹੈ ਤਾਂਕਿ ਕੀਟਨਾਸ਼ਕ ਦਾ ਛਿੜਕਾਅ ਕੀਤਾ ਜਾ ਸਕੇ|
ਹਰ ਹੈਲੀਕਾਪਟਰ ਵਿੱਚ 800 ਲੀਟਰ ਕੀਟਨਾਸ਼ਕ ਮੈਲਾਥਿਆਨ ਨੂੰ ਰੱਖਣ ਦੀ ਸਮਰੱਥਾ ਹੈ| ਜਿਸ ਨਾਲ ਪ੍ਰਭਾਵਿਤ ਖੇਤਰ ਵਿੱਚ ਲਗਭਗ 40 ਮਿੰਟ ਤੱਕ ਛਿੜਕਾਅ ਕੀਤਾ ਜਾ ਸਕਦਾ ਹੈ| ਇੱਕ ਵਾਰ ਵਿੱਚ ਲਗਭਗ 750 ਹੈਕਟੇਅਰ ਦੇ ਖੇਤਰ ਵਿੱਚ ਛਿੜਕਾਅ ਕੀਤਾ ਜਾ ਸਕਦਾ ਹੈ|
ਪਾਇਲਟ ਅਤੇ ਏਅਰਕਰਾਫਟ ਐਂਡ ਸਿਸਟਮਜ਼ ਟੈਸਟਿੰਗ ਇਸਟੈਬਲਿਸ਼ਮੈਂਟ ਦੇ ਟੈਸਟ ਇੰਜੀਨੀਅਰਾਂ ਦੀ ਇੱਕ ਟੀਮ ਨੇ ਬੈਂਗਲੁਰੂ ਵਿੱਚ Áਐਮ ਆਈ-17 ਹੈਲੀਕਾਪਟਰ ਤੇ ਏ. ਐਲ. ਸੀ. ਐਸ  ਦੇ ਗ੍ਰਾਉਂਡ ਤੇ ਟ੍ਰਾਇਲ ਨੂੰ ਸਫਲਤਾਪੂਰਵਕ ਅੰਜਾਮ ਦਿੱਤਾ ਹੈ|

Leave a Reply

Your email address will not be published. Required fields are marked *