ਟਿੱਪਰ ਹੇਠ ਆਉਣ ਨਾਲ ਬੱਚੇ ਦੀ ਮੌਤ

ਰੂਪਨਗਰ, 24 ਅਕਤੂਬਰ (ਸ.ਬ.) ਰੂਪਨਗਰ ਬਾਈਪਾਸ ਨਜਦੀਕ ਟਿਪਰ ਹੇਠ ਆਉਣ ਨਾਲ ਇੱਕ ਬੱਚੇ ਦੀ ਮੌਤ ਹੋ ਗਈ| ਮ੍ਰਿਤਕ ਬੱਚੇ ਦੀ ਪਹਿਚਾਣ ਫੈਜਾਨ (13) ਪੁੱਤਰ ਇਸਰਾਰ ਅਹਿਮਦ ਵਾਸੀ ਸ਼ਾਮਪੁਰਾ ਵਜੋਂ ਹੋਈ ਹੈ| ਉਕਤ ਬੱਚਾ ਪਿੰਡ ਦੀ ਲਿੰਕ ਸੜਕ ਉਤੇ ਕਬੂਤਰਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਅਚਾਨਕ ਇੱਟਾਂ ਨਾਲ ਭਰੇ ਟਿੱਪਰ ਦੀ ਲਪੇਟ ਚ ਆ ਗਿਆ| ਮੌਕੇ ਤੇ ਪਹੁੰਚੇ ਪਰਿਵਾਰਕ ਮੈਂਬਰਾਂ ਨੇ ਟਿਪਰ ਚਾਲਕ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ| ਪੁਲੀਸ ਨੇ ਟਿੱਪਰ ਨੂੰ ਕਬਜੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ|

Leave a Reply

Your email address will not be published. Required fields are marked *