ਟੀਮ ਇੰਡੀਆ-ਏ ਵਿੱਚ ਨਾਂ ਹੋਣ ਦੇ ਬਾਵਜੂਦ ਵੀ ਰੋਹਿਤ ਸ਼ਰਮਾ ਨਹੀਂ ਗਏ ਨਿਊਜ਼ੀਲੈਂਡ

ਨਵੀਂ ਦਿੱਲੀ, 14 ਨਵੰਬਰ (ਸ.ਬ.) ਵਿਰਾਟ ਕੋਹਲੀ ਦੀ ਗੈਰਮੌਜੂਦਗੀ ਵਿੱਚ ਟੀਮ ਇੰਡੀਆ ਦੀ ਕਮਾਨ ਸੰਭਾਲ ਰਹੇ ਰੋਹਿਤ ਸ਼ਰਮਾ ਨੇ ਆਪਣੀ ਅਗਵਾਈ ਅਤੇ ਬੱਲੇ ਨਾਲ ਸਾਰਿਆ ਦਾ ਦਿੱਲ ਜਿੱਤਿਆ ਹੋਇਆ ਹੈ| ਆਪਣੇ ਇਸੇ ਜ਼ਬਰਦਸਤ ਪ੍ਰਦਰਸ਼ਨ ਦੇ ਦਮ ਤੇ ਰੋਹਿਤ ਸ਼ਰਮਾ ਨੇ ਟੀਮ ਇੰਡੀਆ ਦੀ ਟੈਸਟ ਟੀਮ ਵਿੱਚ ਵਾਪਸੀ ਕੀਤੀ ਹੈ| 21 ਨਵੰਬਰ ਤੋਂ ਟੀਮ ਇੰਡੀਆ ਦਾ ਆਸਟ੍ਰੇਲੀਆ ਦੌਰਾ ਸ਼ੁਰੂ ਹੋ ਰਿਹਾ ਹੈ| ਜਿਸ ਦੇ ਲਈ ਭਾਰਤੀ ਮੈਨੇਜਮੈਂਟ ਬਹੁਤ ਮਿਹਨਤ ਕਰ ਰਹੀ ਹੈ|
ਬੀ.ਸੀ.ਸੀ.ਆਈ ਨੇ ਇੰਡੀਆ-ਏ ਦੀ ਟੀਮ ਨਿਊਜ਼ੀਲੈਂਡ ਦੌਰੇ ਤੇ ਭੇਜੀ ਹੈ ਜਿਸ ਵਿੱਚ ਕਈ ਅਜਿਹੇ ਖਿਡਾਰੀ ਸ਼ਾਮਿਲ ਹਨ ਜੋ ਆਸਟ੍ਰੇਲੀਆ ਦੌਰੇ ਤੇ ਖੇਡਣਗੇ| ਇਸ ਸਕਵਾਡ ਵਿੱਚ ਰੋਹਿਤ ਸ਼ਰਮਾ ਦਾ ਵੀ ਨਾਂ ਸੀ ਪਰ ਹੁਣ ਖਬਰ ਆ ਰਹੀ ਹੈ ਕਿ ਉਹ ਨਿਊਜ਼ੀਲੈਂਡ ਹੀ ਨਹੀਂ ਗਏ| ਰੋਹਿਤ ਨੇ ਨਿਊਜ਼ੀਲੈਂਡ ਨਾ ਜਾਣ ਦੀ ਅਸਲ ਵਜ੍ਹਾ ਉਨ੍ਹਾਂ ਦਾ ਵਿਅਸਥ ਸ਼ੈਡਿਊਲ ਹੈ| ਦਰਅਸਲ ਰੋਹਿਤ ਲਗਾਤਾਰ ਲਿਮੀਟੇਡ ਓਵਰ ਕ੍ਰਿਕਟ ਖੇਡ ਰਹੇ ਹਨ ਅਤੇ ਇਸ ਲਈ ਉਨ੍ਹਾਂ ਨੂੰ ਬੀ. ਸੀ. ਸੀ. ਆਈ. ਦੀ ਮੈਡੀਕਲ ਟੀਮ ਨੇ ਆਰਾਮ ਦੀ ਸਲਾਹ ਦਿੱਤੀ ਹੈ| ਇਸ ਵਜ੍ਹਾ ਕਰਕੇ ਰੋਹਿਤ ਸ਼ਰਮਾ ਨਿਊਜ਼ੀਲੈਂਡ ਨਹੀਂ ਗਏ ਹਨ| ਬੀ.ਸੀ.ਸੀ.ਆਈ ਤੋਂ ਮਿਲੀ ਜਾਣਕਾਰੀ ਮੁਤਾਬਕ ਰੋਹਿਤ ਸ਼ਰਮਾ 16 ਨਵੰਬਰ ਨੂੰ ਟੀਮ ਇੰਡੀਆ ਨਾਲ ਆਸਟ੍ਰੇਲੀਆ ਰਵਾਨਾ ਹੋਣਗੇ| ਰੋਹਿਤ ਸ਼ਰਮਾ 21 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੀ ਟੀ-20 ਸੀਰੀਜ਼ ਵਿੱਚ ਖੇਡਣਗੇ|ਟੀ-20 ਸੀਰੀਜ਼ ਟੀਮ ਇੰਡੀਆ ਅਤੇ ਆਸਟ੍ਰੇਲੀਆ ਵਿਚਕਾਰ ਪਹਿਲਾ ਟੀ-20 ਗਾਬਾ ਵਿੱਚ 21 ਨਵੰਬਰ ਨੂੰ ਹੋਵੇਗਾ| ਦੂਜਾ ਟੀ-20 ਐਮ.ਸੀ.ਜੀ. ਵਿੱਚ 23 ਨਵੰਬਰ ਨੂੰ ਹੋਵੇਗਾ| ਤੀਜਾ ਟੀ-20 ਐਸ.ਸੀ.ਜੀ. ਵਿੱਚ 25 ਨਵੰਬਰ ਨੂੰ ਹੋਵੇਗਾ| ਟੈਸਟ ਸੀਰੀਜ਼-6 ਦਸੰਬਰ ਨੂੰ ਐਡੀਲੇਡ ਵਿੱਚ ਪਹਿਲਾਂ ਟੈਸਟ ਖੇਡਿਆ ਜਾਵੇਗਾ| 14 ਦਸੰਬਰ ਨੂੰ ਪਰਥ ਵਿੱਚ ਦੂਜਾ ਟੈਸਟ ਹੋਵੇਗਾ| 24 ਦਸੰਬਰ ਨੂੰ ਬਾਕਸਿੰਗ ਡੇ ਟੈਸਟ ਐਮ. ਸੀ. ਜੀ. ਵਿੱਚ ਹੋਵੇਗਾ| 3 ਜਨਵਰੀ 2019 ਨੂੰ ਸਿਡਨੀ ਕ੍ਰਿਕਟ ਗਰਾਊਂਡ ਵਿੱਚ ਸੀਰੀਜ਼ ਦਾ ਆਖਿਰੀ ਟੈਸਟ ਹੋਵੇਗਾ| 12 ਜਨਵਰੀ ਨੂੰ ਐਸ.ਸੀ.ਜੀ. ਵਿੱਚ ਪਹਿਲਾਂ ਵਨ ਡੇ ਖੇਡਿਆ ਜਾਵੇਗਾ| 15 ਜਨਵਰੀ ਨੂੰ ਦੂਜਾ ਵਨ ਡੇ ਐਡੀਲੇਡ ਓਵਲ ਵਿੱਚ ਹੋਵੇਗਾ| ਤੀਜਾ ਵਨ ਡੇ 18 ਜਨਵਰੀ ਨੂੰ ਮੇਲਬੋਰਨ ਕ੍ਰਿਕਟ ਗਰਾਊਂਡ ਵਿੱਚ ਹੋਵੇਗਾ|

Leave a Reply

Your email address will not be published. Required fields are marked *