ਟੀ.ਐਮ.ਸੀ. ਨੇ ਕਰਵਾਈ ਹਿੰਸਾ, ਕਿਸਮਤ ਨਾਲ ਬਚੀ ਮੇਰੀ ਜਾਨ : ਅਮਿਤ ਸ਼ਾਹ

ਨਵੀਂ ਦਿੱਲੀ, 15 ਮਈ (ਸ.ਬ.) ਪੱਛਮੀ ਬੰਗਾਲ ਵਿੱਚ ਜਾਰੀ ਹੰਗਾਮੇ ਅਤੇ ਰੋਡ ਸ਼ੋਅ ਵਿੱਚ ਹੋਈ ਹਿੰਸਾ ਲਈ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਟੀ. ਐਮ. ਸੀ. ਨੂੰ ਜ਼ਿੰਮੇਵਾਰ ਠਹਿਰਾਇਆ| ਉਨ੍ਹਾਂ ਨੇ ਕੁਝ ਤਸਵੀਰਾਂ ਦਿਖਾ ਕੇ ਦਾਅਵਾ ਕੀਤਾ ਕਿ ਰੋਡ ਸ਼ੋਅ ਵਿੱਚ ਹਿੰਸਾ ਟੀ.ਐਮ.ਸੀ. ਦੇ ਲੋਕਾਂ ਨੇ ਕੀਤੀ ਅਤੇ ਟੀ.ਐਮ.ਸੀ. ਦੇ ਹੀ ਗੁੰਡਿਆਂ ਨੇ ਈਸ਼ਵਰ ਚੰਦ ਵਿਦਿਆਸਾਗਰ ਦੀ ਮੂਰਤੀ ਵੀ ਤੋੜੀ| ਸ਼ਾਹ ਨੇ ਬੰਗਾਲ ਵਿੱਚ ਟੀ.ਐਮ.ਸੀ. ਦੇ ਦਿਨ ਖਤਮ ਹੋਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਭਾਜਪਾ ਬੰਗਾਲ ਵਿੱਚ ਕਲੀਨ ਸਵਿਪ ਕਰਨ ਜਾ ਰਹੀ ਹੈ| ਭਾਜਪਾ ਪ੍ਰਧਾਨ ਨੇ ਕਿਹਾ ਕਿ ਬੰਗਾਲ ਵਿੱਚ 6 ਗੇੜਾਂ ਵਿੱਚ ਹਿੰਸਾ ਹੋਈ ਜਦੋਂ ਕਿ ਹੋਰ ਰਾਜਾਂ ਵਿੱਚ ਇਸ ਤਰ੍ਹਾਂ ਨਾਲ ਹਿੰਸਾ ਨਹੀਂ ਹੋਈ| ਉਨ੍ਹਾਂ ਨੇ ਕਿਹਾ,”ਬੰਗਾਲ ਵਿੱਚ 6 ਦੇ 6 ਗੇੜਾਂ ਵਿੱਚ ਹਿੰਸਾ ਹੋਈ ਅਤੇ ਇਸ ਦਾ ਮਤਲਬ ਹੀ ਹੈ ਕਿ ਹਿੰਸਾ ਦਾ ਕਾਰਨ ਹੀ ਤ੍ਰਿਣਮੂਲ ਹੈ ਭਾਜਪਾ ਨਹੀਂ| ਭਾਜਪਾ ਦੇ ਰੋਡ ਸ਼ੋਅ ਤੋਂ 3 ਘੰਟੇ ਪਹਿਲਾਂ ਹੀ ਜੋ ਪੋਸਟਰ ਬੈਨਰ ਲਗਾਏ ਸਨ, ਉਸ ਨੂੰ ਹਟਾਉਣ ਦਾ ਕੰਮ ਕੀਤਾ ਗਿਆ|
ਪੁਲੀਸ ਚੁੱਪ ਕਰ ਕੇ ਸਭ ਦੇਖਦੀ ਰਹੀ| ਉੱਥੇ ਸਾਡੇ ਵਰਕਰਾਂ ਨੂੰ ਉਕਸਾਉਣ ਦਾ ਕੰਮ ਕੀਤਾ ਗਿਆ| ਭਾਜਪਾ ਦੇ ਪੋਸਟਰ ਉਖਾੜੇ ਗਏ|”

Leave a Reply

Your email address will not be published. Required fields are marked *