ਟੀ. ਡੀ. ਆਈ. ਲਾਂਡਰਾਂ ਵਿੱਚ ਤੀਆਂ ਦਾ ਤਿਉਹਾਰ ਮਨਾਇਆ

ਲਾਂਡਰਾਂ, 24 ਜੁਲਾਈ (ਸ.ਬ.) ਤੀਆਂ ਦੇ ਤਿਉਹਾਰ ਨੂੰ ਸਮਰਪਿਤ ਇੱਕ ਸਮਾਗਮ ਟੀ. ਡੀ. ਆਈ ਸਿਟੀ ਲਾਂਡਰਾਂ ਵਿਖੇ ਟੀ. ਡੀ. ਆਈ ਟਸਕਨ ਰੈਜੀਡੈਂਸੀ ਵੈਲਫੇਅਰ ਸੁਸਾਇਟੀ ਦੀ ਅਗਵਾਈ ਵਿੱਚ ਕਰਵਾਇਆ ਗਿਆ| ਸੁਸਾਇਟੀ ਦੇ ਪ੍ਰਧਾਨ ਪ੍ਰਮਾਤਮਾ ਸਿੰਘ ਬਾਠ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਸਕਨ ਰੈਜੀਡੈਂਸੀ ਦੀਆਂ ਮੁਟਿਆਰਾਂ ਅਤੇ ਔਰਤਾਂ ਨੇ ਮਿਲ ਕੇ ਖੁੱਲ੍ਹੇ ਪਾਰਕ ਵਿੱਚ ਲੋਕ ਨਾਚ ਗਿੱਧੇ ਦੀ ਪੇਸ਼ਕਾਰੀ ਦੇ ਨਾਲ ਨਾਲ ਬੋਲੀਆਂ ਅਤੇ ਟੱਪਿਆ ਨਾਲ ਸਾਰਿਆਂ ਦਾ ਮਨੋਰੰਜਨ ਕੀਤਾ| ਬੋਲੀਆਂ ਦੀ ਪੇਸ਼ਕਾਰੀ ਨੂੰ ਦਲਜੀਤ ਕੌਰ, ਸੁਮਨ, ਕੁਲਜਿੰਦਰ ਕੌਰ, ਨੀਨਾ ਅਤੇ ਗੁਰਪ੍ਰੀਤ ਕੌਰ ਬਾਖੂਬੀ ਨਿਭਾਇਆ|
ਇਸ ਮੌਕੇ ਜਸਵਿੰਦਰ ਸਿੰਘ ਗਿੱਲ, ਧਰਮਵੀਰ, ਐਡਵੋਕੇਟ ਵਸ਼ਿਸ਼ਟ, ਚਰਨਜੀਤ ਸਿੰਘ, ਦਵਿੰਦਰ ਸਿੰਘ, ਜਸਵੀਰ ਸਿੰਘ ਗੜਾਂਗ, ਨੀਨਾ ਕਾਂਸਲ ਨਿਹਾਲ ਸਿੰਘ, ਨਵੀਨ ਨੰਦ, ਵਿਜੈ ਸ਼ਰਮਾ ਅਤੇ ਮੈਡਮ ਗਿੱਲ ਅਤੇ ਚੌਧਰੀ ਹਾਜਰ ਸਨ|

Leave a Reply

Your email address will not be published. Required fields are marked *