ਟੀ.ਡੀ.ਪੀ. ਵਲੋਂ ਐਨ. ਡੀ.ਏ. ਛੱਡਣ ਦਾ ਫੈਸਲਾ, ਸੰਸਦ ਵਿੱਚ ਲਿਆਏਗੀ ਬੇਵਿਸਾਹੀ ਦਾ ਮਤਾ

ਨਵੀਂ ਦਿੱਲੀ, 16 ਮਾਰਚ (ਸ.ਬ.) ਕੇਂਦਰ ਸਰਕਾਰ ਤੋਂ ਬਾਹਰ ਹੋਣ ਤੋਂ ਬਾਅਦ ਹੁਣ ਤੇਲੁਗੂ ਦੇਸ਼ਮ ਪਾਰਟੀ ਨੇ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਗਠਜੋੜ ਤੋਂ ਬਾਹਰ ਆਉਣ ਦਾ ਫੈਸਲਾ ਲਿਆ ਹੈ| ਪਾਰਟੀ ਵੱਲੋਂ ਜਲਦੀ ਹੀ ਇਸ ਦਾ ਰਸਮੀ ਐਲਾਨ ਕੀਤਾ ਜਾਵੇਗਾ|
ਇਹੀ ਨਹੀਂ ਪਾਰਟੀ ਨੇ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦੇ ਦਰਜੇ ਦੇ ਮੁੱਦੇ ਤੇ ਵਾਈ.ਐਸ.ਆਰ. ਕਾਂਗਰਸ ਵੱਲੋਂ ਅੱਜ ਸੰਸਦ ਵਿੱਚ ਲਿਆਏ ਜਾਣ ਵਾਲੇ ਅਵਿਸ਼ਵਾਸ ਪ੍ਰਸਤਾਵ ਦਾ ਵੀ ਸਮਰਥਨ ਕਰਨ ਦਾ ਐਲਾਨ ਕੀਤਾ ਹੈ| ਵਾਈ.ਐਸ.ਆਰ. ਨੂੰ ਆਪਣੇ ਇਸ ਅਵਿਸ਼ਵਾਸ ਪ੍ਰਸਤਾਵ ਤੇ ਟੀ.ਡੀ.ਪੀ. ਸਮੇਤ ਕਈ ਹੋਰ ਵਿਰੋਧੀ ਦਲਾਂ ਦਾ ਵੀ ਸਮਰਥਨ ਮਿਲ ਸਕਦਾ ਹੈ| ਬੀਤੇ ਹਫਤੇ ਹੀ ਟੀ.ਡੀ.ਪੀ. ਨੇ ਇਹ ਕਹਿੰਦੇ ਹੋਏ ਕੇਂਦਰ ਸਰਕਾਰ ਤੋਂ ਬਾਹਰ ਆਉਣ ਦਾ ਫੈਸਲਾ ਲਿਆ ਸੀ ਕਿ ਕੇਂਦਰ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿੱਤੇ ਜਾਣ ਤੇ ਗੰਭੀਰ ਨਹੀਂ ਹੈ|
ਲੋਕ ਸਭਾ ਦੀਆਂ ਤਿੰਨ ਸੀਟਾਂ ਤੇ ਉਪ ਚੋਣਾਂ ਤੋਂ ਬਾਅਦ ਭਾਜਪਾ ਲਈ ਇਹ ਇਕ ਹੋਰ ਝਟਕਾ ਕਿਹਾ ਜਾ ਸਕਦਾ ਹੈ| ਵਿੱਤ ਮੰਤਰੀ ਅਰੁ ਜੇਤਲੀ ਵੱਲੋਂ ਇਹ ਕਹੇ ਜਾਣ ਤੋਂ ਬਾਅਦ ਆਂਧਰਾ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿੱਤਾ ਜਾਵੇਗਾ ਤਾਂ ਇਹ ਬਿਹਾਰ, ਝਾਰਖੰਡ ਅਤੇ ਓਡੀਸ਼ਾ ਸਮੇਤ ਕਈ ਰਾਜ ਅਜਿਹੇ ਮੰਗ ਕਰ ਸਕਦੇ ਹਨ| ਇਸ ਤੋਂ ਬਾਅਦ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਕੇਂਦਰ ਵਿੱਚ ਸ਼ਾਮਲ ਆਪਣੇ ਮੰਤਰੀਆਂ ਤੋਂ ਅਸਤੀਫਾ ਦੇਣ ਨੂੰ ਕਿਹਾ ਸੀ| ਇਹੀ ਨਹੀਂ ਇਸ ਦੇ ਜਵਾਬ ਵਿੱਚ ਭਾਜਪਾ ਨੇ ਆਂਧਰਾ ਵਿੱਚ ਆਪਣੇ 2 ਮੰਤਰੀਆਂ ਦੇ ਅਸਤੀਫੇ ਸੌਂਪ ਦਿੱਤੇ ਸਨ| ਟੀ.ਡੀ.ਪੀ. ਦੇ ਐਨ.ਡੀ.ਏ. ਤੋਂ ਬਾਹਰ ਆਉਣ ਤੋਂ ਬਾਅਦ ਉਪ ਚੋਣਾਂ ਵਿੱਚ ਹਾਰ ਕਾਰਨ ਘਿਰੀ ਭਾਜਪਾ ਤੇ ਹੁਣ ਸ਼ਿਵ ਸੈਨਾ ਅਤੇ ਅਕਾਲੀ ਦਲ ਵਰਗੇ ਮਹੱਤਵਪੂਰਨ ਸਹਿਯੋਗੀ ਵੀ ਦਬਾਅ ਵਧਾ ਸਕਦੇ ਹਨ| ਮਹਾਰਾਸ਼ਟਰ ਵਿੱਚ ਭਾਜਪਾ ਸੰਗ ਸਰਕਾਰ ਵਿੱਚ ਸ਼ਾਮਲ ਸ਼ਿਵ ਸੈਨਾ ਹਮੇਸ਼ਾ ਕਹਿੰਦੀ ਰਹਿੰਦੀ ਹੈ ਕਿ ਭਾਜਪਾ ਅਹੰਕਾਰ ਦਾ ਸ਼ਿਕਾਰ ਹੈ ਅਤੇ ਉਹ ਸਹਿਯੋਗੀ ਦਲਾਂ ਨੂੰ ਨਾਲ ਲੈ ਕੇ ਨਹੀਂ ਚੱਲ ਰਹੀ|

Leave a Reply

Your email address will not be published. Required fields are marked *