ਟੀ-20 ਤਿਕੋਣੀ ਸੀਰੀਜ਼: ਭਾਰਤ ਨੇ ਚਖਿਆ ਜਿੱਤ ਦਾ ਸਵਾਦ

ਮੁੰਬਈ, 29 ਮਾਰਚ (ਸ.ਬ.) ਸਪਿਨ ਗੇਂਦਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਦੇ ਬਾਅਦ ਸਮ੍ਰਿਤੀ ਮੰਧਾਨਾ (62 ਦੌੜਾਂ) ਦੀ ਧਮਾਕੇਦਾਰ ਅਰਧ ਸੈਂਕੜੇ ਵਾਲੀ ਪਾਰੀ ਦੇ ਦਮ ਤੇ ਭਾਰਤ ਨੇ ਟੀ-20 ਮਹਿਲਾ ਤਿਕੋਣੀ ਸੀਰੀਜ਼ ਦੇ ਆਪਣੇ ਅੰਤਿਮ ਮੈਚ ਵਿੱਚ ਇੰਗਲੈਂਡ ਨੂੰ 8 ਵਿਕਟਾਂ ਨਾਲ ਹਰਾਇਆ| ਭਾਰਤੀ ਮਹਿਲਾ ਟੀਮ ਦੀ ਇਹ ਤਿੰਨ ਮੈਚਾਂ ਵਿੱਚ ਹਾਰ ਦੇ ਬਾਅਦ ਪਹਿਲੀ ਜਿੱਤ ਹੈ| ਮੈਚ ਵਿੱਚ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇੰਗਲੈਂਡ ਨੂੰ 18.5 ਓਵਰਾਂ ਵਿੱਚ ਸਿਰਫ 107 ਦੌੜਾਂ ਤੇ ਹੀ ਸਮੇਟ ਦਿੱਤਾ| ਭਾਰਤ ਵੱਲੋਂ ਅਨੁਜਾ ਪਾਟਿਲ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 21 ਦੌੜਾਂ ਤੇ ਤਿੰਨ ਵਿਕਟਾਂ ਲਈਆਂ| ਜਦਕਿ ਰਾਧਾ ਯਾਦਵ, ਦੀਪਤੀ ਸ਼ਰਮਾ ਅਤੇ ਪੂਨਮ ਯਾਦਵ ਨੇ ਵੀ 2-2 ਵਿਕਟਾਂ ਲਈਆਂ| ਭਾਰਤੀ ਮਹਿਲਾ ਟੀਮ ਨੇ ਸਮ੍ਰਿਤੀ ਮੰਧਾਨਾ (62 ਦੌੜਾਂ) ਦੀ ਅਰਧ ਸੈਂਕੜੇ ਵਾਲੀ ਪਾਰੀ ਦੇ ਦਮ ਤੇ ਸਿਰਫ 15.6 ਓਵਰ ਵਿੱਚ ਦੋ ਵਿਕਟਾਂ ਤੇ 108 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ| ਸਮ੍ਰਿਤੀ ਮੰਧਾਨਾ ਨੇ ਆਪਣੀ ਪਾਰੀ ਵਿੱਚ 41 ਗੇਂਦਾਂ ਦਾ ਸਾਹਮਣਾ ਕਰਦੇ ਹੋਏ 8 ਚੌਕੇ ਅਤੇ ਇਕ ਛੱਕਾ ਲਗਾਇਆ| ਜਦਕਿ ਕਪਤਾਨ ਹਰਮਨਪ੍ਰੀਤ ਕੌਰ ਨੇ ਅਜੇਤੂ 20 ਦੌੜਾਂ ਦਾ ਯੋਗਦਾਨ ਦਿੱਤਾ| ਹਾਲਾਂਕਿ ਇਸ ਹਾਰ ਦੇ ਬਾਅਦ ਵੀ ਖਿਤਾਬੀ ਮੁਕਾਬਲੇ ਵਿੱਚ ਇੰਗਲੈਂਡ ਦਾ ਸਾਹਮਣਾ ਆਸਟ੍ਰੇਲੀਆ ਨਾਲ ਹੋਵੇਗਾ| ਲਗਾਤਾਰ ਤਿੰਨ ਹਾਰ ਦੇ ਨਾਲ ਭਾਰਤੀ ਟੀਮ ਪਹਿਲਾਂ ਹੀ ਟੂਰਨਾਮੈਂਟ ਤੋਂ ਬਾਹਰ ਹੋ ਗਈ ਸੀ|

Leave a Reply

Your email address will not be published. Required fields are marked *