ਟੁੱਟੇ ਰੱਥ ਤੇ ਸਵਾਰ ਹੋ ਕੇ ਯੂ.ਪੀ. ਚੋਣਾਂ ਲੜ ਰਹੀ ਹੈ ਭਾਜਪਾ: ਲਾਲੂ

ਪਟਨਾ, 9 ਫਰਵਰੀ (ਸ.ਬ.) ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਸ਼ਨੀਵਾਰ ਨੂੰ ਹੋਣ ਵਾਲੇ ਪਹਿਲੇ ਪੜਾਅ ਦੇ ਮਤਦਾਨ ਤੋਂ ਪਹਿਲਾਂ ਰਾਸ਼ਟਰੀ ਜਨਤਾ ਦਲ (ਰਾਜਦ) ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਭਾਜਪਾ ਦੇ ਵਿਜੇ ਰੱਥ ਨੂੰ ਰੋਕਣ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਮਹਾਗਠਜੋੜ ਨੇ ਬਿਹਾਰ ਵਿੱਚ ਭਾਜਪਾ ਦਾ ਵਿਜੇ ਰੱਥ ਰੋਕਿਆ ਸੀ, ਪਰ ਯੂ.ਪੀ. ਵਿੱਚ ਤਾਂ ਭਾਜਪਾ ਪਹਿਲਾਂ ਤੋਂ ਹੀ ਟੁੱਟੇ ਪਹੀਏ ਦੇ ਰੱਥ ਤੇ ਸਵਾਰ ਹਨ, ਜੋ 11 ਮਾਰਚ ਨੂੰ ਪੂਰੀ ਤਰ੍ਹਾਂ ਟੁੱਟ ਜਾਵੇਗਾ| ਰਾਜਦ ਸੁਪਰੀਮੋ ਨੇ ਭਾਜਪਾ ਦੇ ਨਾਲ ਰਾਸ਼ਟਰੀ ਸਵੈ-ਸੇਵਕ ਸੰਘ ਤੇ ਹਮਲਾ ਕਰਦੇ ਹੋਏ ਟਵੀਟ ਕੀਤਾ, ਮੈਂ ਤਾਂ ਪੱਤਰਕਾਰ ਹਾਂ| ਨਫਰਤ ਅਤੇ ਜ਼ਹਿਰ ਫੈਲਾਉਣ ਵਾਲੇ ਭਾਜਪਾ ਅਤੇ ਆਰ.ਐਸ.ਐਸ. ਵਰਗੇ ਸੰਗਠਨਾਂ ਨੂੰ ਉਖਾੜ ਸੁੱਟਣ ਦੇ ਲਈ ਕਿਤੇ ਵੀ ਜਾ ਸਕਦਾ ਹੈ| ਇਸ ਤੋਂ ਪਹਿਲਾਂ ਯਾਦਵ ਨੇ  ਯੂ.ਪੀ. ਚੋਣਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਸੀਮਿਤ ਰੈਲੀਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਤੇ ਹਮਲਾ ਬੋਲਦੇ ਹੋਏ ਕਿਹਾ ਸੀ ਕਿ ਉਨ੍ਹਾਂ ਦੀ ਨਿੰਦਾ ਰੈਲੀਆਂ ਤੋਂ ਲਗਦਾ ਹੈ ਕਿ ਮੋਦੀ ਜੀ ਯੂ.ਪੀ. ਵਿੱਚ ਹਾਰ ਦੀ ਜ਼ਿੰਮੇਦਾਰੀ ਨਹੀਂ ਲੈਣਾ ਚਾਹੁੰਦੇ ਹਨ

Leave a Reply

Your email address will not be published. Required fields are marked *