ਟੂਟੀਆਂ ਚੋਰੀ ਕਰਨ ਵਾਲੇ ਦੋ ਵਿਅਕਤੀ ਕਾਬੂ

ਐਸ ਏ ਐਸ ਨਗਰ, 29 ਨਵੰਬਰ (ਸ. ਬ.) ਮੁਹਾਲੀ ਪੁਲੀਸ ਨੇ ਗੁਰਦੁਆਰਾ ਅੰਬ ਸਾਹਿਬ ਦੇ ਸਾਹਮਣੇ ਜੰਗਲ ਵਿਚੋਂ ਟੂਟੀਆਂ ਚੋਰੀ ਕਰਨ ਦੇ ਦੋਸ਼ ਵਿੱਚ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਦੇ ਬੁਲਾਰੇ ਨੇ ਦਸਿਆ ਕਿ ਥਾਣਾ ਫੇਜ਼ 8 ਦੇ ਏ ਅੈਸ ਆਈ ਮੇਨ, ਹੌਲਦਾਰ ਬਹਾਦਰ ਸਿੰਘ, ਹੌਲਦਾਰ ਗੁਰਮੀਤ ਸਿੰਘ ਸੈਕਟਰ 68-69 ਦੀਆਂ ਲਾਈਟਾਂ ਉਪਰ ਗਸਤ ਕਰ ਰਹੇ ਸਨ ਕਿ ਮੁਖਬਰ ਦੀ ਇਤਲਾਹ ਮਿਲਣ ਤੇ ਉਹਨਾਂ ਨੇ ਫੇਜ਼ 8 ਦੇ ਗੁਰਦੁਆਰਾ ਅੰਬ ਸਾਹਿਬ ਦੇ ਸਾਹਮਣੇ ਜੰਗਲ ਵਿੱਚ ਮੌਜੂਦ ਦੋ ਵਿਅਕਤੀਆਂ ਅਜੈ ਉਰਫ ਚਾਲਬਾਜ ਵਸਨੀਕ ਜਿਲ੍ਹਾ ਬੇਗੂ ਸਰਾਏ ਬਿਹਾਰ ਅਤੇ ਮਹਿੰਦਰ ਵਸਨੀਕ ਜਿਲਾ ਗੋਰਖਪੁਰ ਯੂ ਪੀ ਨੂੰ ਕਾਬੂ ਕੀਤਾ ਅਤੇ ਉਹਨਾਂ ਕੋਲੋਂ ਨੀਲੇ ਰੰਗ ਦੇ ਸੂਟਕੇਸ ਵਿਚ ਰਖੀਆਂ ਚੋਰੀ ਕੀਤੀਆਂ ਟੂਟੀਆਂ ਬਰਾਮਦ ਕੀਤੀਆਂ | ਦੋਵੇਂ ਵਿਅਕਤੀ ਇਹ ਟੂਟੀਆਂ ਸੂਟਕੇਸ ਵਿੱਚ ਪਾ ਕੇ ਵੇਚਣ ਲਈ ਕਿਸੇ ਗਾਹਕ ਦੀ ਉਡੀਕ ਕਰ ਰਹੇ ਸਨ| ਪੁਲੀਸ ਨੇ ਇਸ ਸਬੰਧੀ ਆਈ ਪੀ ਸੀ ਦੀ ਧਾਰਾ 379,411 ਦੇ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ|

Leave a Reply

Your email address will not be published. Required fields are marked *