ਟੂਲਕਿੱਟ ਮਾਮਲਾ : ਦਿੱਲੀ ਪੁਲੀਸ ਨੇ ਜ਼ੂਮ ਐਪ ਤੋਂ ਆਨਲਾਈਨ ਮੀਟਿੰਗ ਵਿੱਚ ਸ਼ਾਮਿਲ ਲੋਕਾਂ ਦੀ ਜਾਣਕਾਰੀ ਮੰਗੀ

ਨਵੀਂ ਦਿੱਲੀ, 16 ਫਰਵਰੀ (ਸ.ਬ.) ਦਿੱਲੀ ਪੁਲੀਸ ਨੇ ਵੀਡੀਓ ਕਾਨਫਰੰਸ ਲਈ ਇਸਤੇਮਾਲ ਕੀਤੇ ਜਾਣ ਵਾਲੇ ਐਪ ਜ਼ੂਮ ਨੂੰ ਚਿੱਠੀ ਲਿਖ ਕੇ, ਕਥਿਤ ਤੌਰ ਤੇ ਖ਼ਾਲਿਸਤਾਨ ਸਮਰਥਕ ਇਕ ਸਮੂਹ ਤੋਂ ਕਿਸਾਨਾਂ ਦੇ ਪ੍ਰਦਰਸ਼ਨ ਦੇ ਸਮਰਥਨ ਵਿੱਚ ਟੂਲਕਿੱਟ ਤਿਆਰ ਕਰਨ ਲਈ 11 ਜਨਵਰੀ ਨੂੰ ਆਯੋਜਿਤ ਆਨਲਾਈਨ ਮੀਟਿੰਗ ਵਿੱਚ ਸ਼ਾਮਿਲ ਲੋਕਾਂ ਦੇ ਸੰਬੰਧੀ ਜਾਣਕਾਰੀ ਮੰਗੀ ਹੈ। ਪੁਲੀਸ ਨੇ ਦੋਸ਼ ਲਗਾਇਆ ਹੈ ਕਿ ਗਣਤੰਤਰ ਦਿਵਸ ਤੇ ਟਰੈਕਟਰ ਪਰੇਡ ਦੌਰਾਨ ਰਾਸ਼ਟਰੀ ਰਾਜਧਾਨੀ ਵਿੱਚ ਹੋਈ ਹਿੰਸਾ ਤੋਂ ਕੁਝ ਦਿਨ ਪਹਿਲਾਂ ਜ਼ੂਮ ਐਪ ਤੇ ਆਯੋਜਿਤ ਮੀਟਿੰਗ ਵਿੱਚ ਮੁੰਬਈ ਦੀ ਵਕੀਲ ਨਿਕਿਤਾ ਜੈਕਬ ਅਤੇ ਪੁਣੇ ਦੇ ਇੰਜੀਨੀਅਰ ਸ਼ਾਂਤਨੂੰ ਸਮੇਤ 70 ਲੋਕਾਂ ਨੇ ਹਿੱਸਾ ਲਿਆ ਸੀ। ਇਸ ਹਿੰਸਾ ਵਿੱਚ 500 ਤੋਂ ਵੱਧ ਪੁਲੀਸ ਮੁਲਾਜ਼ਮ ਜ਼ਖਮੀ ਹੋ ਗਏ ਸਨ ਅਤੇ ਇਕ ਪ੍ਰਦਰਸ਼ਨਕਾਰੀ ਦੀ ਮੌਤ ਹੋਈ ਸੀ।

ਅਧਿਕਾਰੀ ਨੇ ਕਿਹਾ ਕਿ ਦਿੱਲੀ ਪੁਲੀਸ ਨੇ ਵੀਡੀਓ ਕਾਨਫਰੰਸ ਲਈ ਇਸਤੇਮਾਲ ਕੀਤੇ ਜਾਣ ਵਾਲੇ ਐਪ ਜ਼ੂਮ ਨੂੰ ਚਿੱਠੀ ਲਿੱਖ ਕੇ 11 ਜਨਵਰੀ ਨੂੰ ਆਨਲਾਈਨ ਮੀਟਿੰਗ ਵਿੱਚ ਸ਼ਾਮਿਲ ਹੋਏ ਲੋਕਾਂ ਦੇ ਸੰਬੰਧ ਵਿੱਚ ਜਾਣਕਾਰੀ ਮੰਗੀ ਹੈ। ਸੰਯੁਕਤ ਪੁਲੀਸ ਕਮਿਸ਼ਨਰ (ਸਾਈਬਰ) ਪ੍ਰੇਮ ਨਾਥ ਨੇਦੋਸ਼ ਲਗਾਇਆ ਸੀ ਕਿ ਜੈਕਬ ਅਤੇ ਸ਼ਾਂਤਨੂੰ ਨੇ ਗਣਤੰਤਰ ਦਿਵਸ ਤੇ ਹੋਈ ਹਿੰਸਾ ਤੋਂ 15 ਦਿਨ ਪਹਿਲਾਂ, 11 ਜਨਵਰੀ ਨੂੰ ਖ਼ਾਲਿਸਤਾਨ ਸਮਰਥਕ ਸਮੂਹ ਪੋਏਟਿਕ ਜਸਟਿਸ ਫਾਊਂਡੇਸ਼ਨ (ਪੀ.ਐਫ.ਜੇ.) ਤੋਂ ਆਨਲਾਈਨ ਜ਼ੂਮ ਐਪ ਦੇ ਮਾਧਿਅਮ ਨਾਲ ਆਯੋਜਿਤ ਇਕ ਮੀਟਿੰਗ ਵਿੱਚ ਹਿੱਸਾ ਲਿਆ ਸੀ।

Leave a Reply

Your email address will not be published. Required fields are marked *