ਟੇਕ ਆਫ ਦੌਰਾਨ ਏਅਰ ਕੈਨੇਡਾ ਦੇ ਜਹਾਜ਼ ਦੇ ਪਹੀਆਂ ਵਿੱਚ ਆਈ ਖਰਾਬੀ, ਉਡਾਣ ਟਲੀ

ਮਾਂਟਰੀਅਲ, 6 ਫਰਵਰੀ(ਸ.ਬ.) ਬਰਸਲਜ਼ ਤੋਂ ਮਾਂਟਰੀਅਲ ਜਾਣ ਵਾਲੇ ਏਅਰ ਕੈਨੇਡਾ ਦੇ ਜਹਾਜ਼ ਨੇ ਉਡਾਣ ਨੂੰ ਉਸ ਸਮੇਂ ਟਾਲ ਦਿੱਤਾ ਜਦੋਂ ਟੇਕ ਆਫ ਦੌਰਾਨ ਪਹੀਏ ਨੁਕਸਾਨੇ ਗਏ|  ਏਅਰਲਾਈਨ ਦੇ ਬੁਲਾਰੇ ਜੌਹਨ ਰੇਬਰ ਨੇ ਦੱਸਿਆ ਕਿ ਏਅਰਬੱਸ ਏ330 ਵਿਚ 179 ਮੁਸਾਫਰ ਸਵਾਰ ਸਨ ਅਤੇ ਇਹ ਉਡਾਣ ਭਰਨ ਦੀ ਤਿਆਰੀ ਵਿੱਚ ਹੀ ਸੀ, ਜਦੋਂ ਇਸ ਦੇ ਪਹੀਆਂ ਵਿੱਚ ਖਰਾਬੀ ਆ ਗਈ|
ਪਹੀਆਂ ਨੂੰ ਨੁਕਸਾਨ ਪਹੁੰਚਣ ਤੋਂ ਬਾਅਦ ਟੇਕ ਆਫ ਨੂੰ ਟਾਲ ਦਿੱਤਾ ਗਿਆ ਅਤੇ ਜਹਾਜ਼ ਦੀ ਜਾਂਚ ਕਰਨ ਲਈ ਮੁਸਾਫਰਾਂ ਨੂੰ ਬਾਹਰ ਕੱਢ ਦਿੱਤਾ ਗਿਆ| ਮੁਸਾਫਰਾਂ ਨੂੰ ਟਰਮੀਨਲ ਤੇ ਵਾਪਸ ਭੇਜਣ ਲਈ ਰਨਵੇਅ ਤੱਕ ਬੱਸਾਂ ਭੇਜੀਆਂ ਗਈਆਂ|

Leave a Reply

Your email address will not be published. Required fields are marked *