ਟੈਂਕੀ ਉਪਰ ਚੜੇ ਬੇਰੁਜਗਾਰ ਅਧਿਆਪਕਾਂ ਵਲੋਂ ਮਰਨ ਵਰਤ ਸ਼ੁਰੂ

ਐਸ ਏ ਐਸ ਨਗਰ, 17 ਜੂਨ (ਸ.ਬ.) ਸੋਹਾਣਾ ਨੇੜੇ ਪਾਣੀ ਦੀ ਟਂੈਕੀ ਉਪਰ ਚੜੇ ਪੰਜ ਬੇਰੁਜਗਾਰ ਅਧਿਆਪਕਾਂ ਵਲੋਂ ਅੱਜ ਆਪਣੀ ਭੁੱਖ ਹੜਤਾਲ ਨੂੰ ਮਰਨ ਵਰਤ ਵਿੱਚ ਤਬਦੀਲ ਕਰ ਦਿਤਾ ਗਿਆ| ਟਂੈਕੀ ਉਪਰ ਚੜੇ ਬੇਰੁਜਗਾਰ ਅਧਿਆਪਕਾਂ ਹਰਵਿੰਦਰ ਸਿੰਘ ਮਾਲੇਰਕੋਟਲਾ, ਸਤਨਾਮ ਸਿੰਘ ਦਸੂਹਾ, ਵਿਜੇ ਕੁਮਾਰ ਨਾਭਾ, ਹਰਦੀਪ ਸਿੰਘ ਭੀਖੀ, ਵਰਿੰਦਰਜੀਤ ਕੌਰ ਨਾਭਾ ਨੇ ਇਕ ਸਾਂਝੇ ਬਿਆਨ ਵਿੱਚ ਚਿਤਾਵਨੀ ਦਿਤੀ  ਕਿ ਜੇ ਉਹਨਾਂ ਨੂੰ ਟੈਂਕੀ ਤੋਂ ਜਬਰਦਸਤੀ ਉਤਾਰਨ ਦਾ ਯਤਨ ਕੀਤਾ ਗਿਆ ਤਾਂ ਉਹ ਖੁਦ ਨੂੰ ਅੱਗ ਲਗਾ ਕੇ ਟਂੈਕੀ ਤੋਂ ਛਾਲਾਂ ਮਾਰ ਦੇਣਗੇ|
ਇਸੇ ਦੌਰਾਨ ਟੈਂਕੀ ਹੇਠਾਂ ਧਰਨਾ ਦੇ ਰਹੇ ਬੇਰੁਜਗਾਰ ਬੀ ਐਡ ਟੈਟ ਅਤੇ ਸਬਜੈਕਟ ਪਾਸ ਯੂਨੀਅਨ ਦੇ ਆਗੂਆਂ ਨੇ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਿਸ ਮੌਕੇ ਬਾਅਦ ਦੁਪਹਿਰ ਐਸ ਡੀ ਐਮ ਮੁਹਾਲੀ ਨਾਲ ਉਹਨਾਂ ਦੀ ਮੀਟਿੰਗ  ਹੋਣ ਸਬੰਧੀ ਸਹਿਮਤੀ ਬਣ ਗਈ|
ਅੱਜ ਪਾਣੀ ਵਾਲੀ ਟੈਂਕੀ ਨੇੜੇ  ਭਾਰੀ ਗਿਣਤੀ ਵਿੱਚ ਪੁਲੀਸ ਮੁਲਾਜਮ ਤੈਨਾਤ ਸਨ ਅਤੇ ਕਈ ਪੁਲੀਸ ਮੁਲਾਜਮ ਪਾਣੀ ਵਾਲੀ ਟੈਂਕੀ ਦੀਆਂ ਪੌੜੀਆਂ ਉਪਰ ਵੀ ਚੜੇ ਹੋਏ ਸਨ| ਇਸੇ ਦੌਰਾਨ ਪੁਲੀਸ ਨੇ ਟੈਂਕੀ ਉਪਰ ਚੜੇ ਬੇਰੁਜਗਾਰ ਅਧਿਆਪਕਾਂ ਲਈ ਜਾਣ ਵਾਲਾ ਖਾਣਾ ਅਤੇ ਪਾਣੀ ਬੰਦ ਕਰਵਾ ਦਿਤਾ ਅਤੇ ਪੁਲੀਸ ਅਧਿਕਾਰੀਆਂ ਨੇ ਐਲਾਨ ਕਰ ਦਿਤਾ ਕਿ ਇਸ ਦੌਰਾਨ ਜੇ ਕੋਈ ਬੇਰੁਜਗਾਰ ਅਧਿਆਪਕ ਪਾਣੀ ਵਾਲੀ ਟੈਂਕੀ ਤੋਂ ਹੇਠਾਂ ਉਤਰ ਆਇਆ ਤਾਂ ਉਸ ਨੂੰ ਮੁੜ ਉਪਰ ਨਹੀਂ ਜਾਣ ਦਿੱਤਾ  ਜਾਵੇਗਾ|
ਦੂਜੇ ਪਾਸੇ ਸੰਪਰਕ ਕਰਨ ਤੇ ਡੀ ਐਸ ਪੀ ਰਮਨਦੀਪ ਸਿੰਘ ਨੇ ਕਿਹਾ ਕਿ ਪੁਲੀਸ ਨੇ ਟੈਂਕੀ ਉਪਰ ਚੜੇ ਬੇਰੁਜਗਾਰ ਅਧਿਆਪਕਾਂ ਨੂੰ ਉਤਾਰਨ ਲਈ ਕੋਈ ਅਲਟੀਮੇਟਮ ਨਹੀਂ ਦਿਤਾ ਅਤੇ ਪੁਲੀਸ ਵਲੋਂ ਇਹਨਾਂ ਨੂੰ ਜਬਰਦਸਤੀ ਟੈਂਕੀ ਤੋਂ ਨਹੀਂ ਉਤਾਰਿਆ ਜਾਵੇਗਾ|
ਇਸੇ ਦੌਰਾਨ ਐਸ ਡੀ ਐਮ ਰੁਪਿੰਦਰਪਾਲ ਸਿੰਘ ਨੇ ਸੰਪਰਕ ਕਰਨ ਤੇ ਕਿਹਾ ਕਿ ਉਹ ਬੇਰੁਜਗਾਰ ਅਧਿਆਪਕਾਂ ਨਾਲ ਮੀਟਿੰਗ ਕਰਨ ਜਾ ਰਹੇ ਹਨ| ਖਬਰ ਲਿਖੇ ਜਾਣ ਤੱਕ ਐਸ ਡੀ ਐਮ ਅਤੇ ਬੇਰੁਜਗਾਰ ਅਧਿਆਪਕਾਂ ਵਿਚਾਲੇ ਮੀਟਿੰਗ ਚਲ  ਰਹੀ ਸੀ|

Leave a Reply

Your email address will not be published. Required fields are marked *