ਟੈਕਨਾਲੋਜੀ ਦੇ ਖੇਤਰ ਵਿੱਚ ਲੜਕੀਆਂ ਦੀ ਘੱਟਦੀ ਨਾਮਜਦਗੀ ਚਿੰਤਾਜਨਕ

ਜਰਮਨੀ ਵਿੱਚ ਲੜਕੀਆਂ ਨੂੰ ਵਿਗਿਆਨ ਅਤੇ ਹਿਸਾਬ ਵਰਗੇ ਵਿਸ਼ਿਆਂ ਵੱਲ ਆਕਰਸ਼ਿਤ ਕਰਨ ਲਈ ਦਸਵੀਂ ਜਮਾਤ ਤੋਂ ਹੀ ਉਨ੍ਹਾਂ ਉਤੇ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ| ਕਦੇ ਸਕੂਲ ਵਿੱਚ ਗਰਲਸ ਡੇ ਮਨਾਉਂਦੇ ਹਨ ਤਾਂ ਕਦੇ ਬਕਾਇਦਾ ਸਮਰ ਯੂਨੀਵਰਸਿਟੀ ਚਲਾਈ ਜਾਂਦੀ ਹੈ| ਇਹਨਾਂ ਉਪਰਾਲਿਆਂ ਨਾਲ ਲੜਕੀਆਂ ਦੀ ਆਵਕ ਇਹਨਾਂ ਵਿਸ਼ਿਆਂ ਵਿੱਚ ਵੱਧ ਰਹੀ ਹੈ| ਭਾਰਤ ਵਿੱਚ ਵੀ ਲੜਕੀਆਂ ਉਚ ਸਿੱਖਿਆ ਵਿੱਚ ਪਹਿਲਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਦਾਖਿਲਾ ਲੈ ਰਹੀਆਂ ਹਨ, ਪਰੰਤੂ ਟੈਕਨਾਲਜੀ ਵਿੱਚ ਉਨ੍ਹਾਂ ਦੇ ਆਉਣ ਦੀ ਰਫਤਾਰ ਘੱਟ ਹੈ | ਮਨੁੱਖ ਸੰਸਾਧਨ ਵਿਕਾਸ ਮੰਤਰਾਲੇ ਦਾ ਸੰਪੂਰਣ ਭਾਰਤੀ ਉਚ ਸਿੱਖਿਆ ਸਰਵੇਖਣ 2017 – 18 ਦੱਸਦਾ ਹੈ ਕਿ ਰਾਸ਼ਟਰੀ ਮਹੱਤਵ ਦੇ ਸੰਸਥਾਨਾਂ ਵਿੱਚ ਵਿਦਿਆਰਥਣਾ ਦੀ ਨਾਮਜਦਗੀ ਚਿੰਤਾਜਨਕ ਹੈ|
ਭਾਰਤ ਵਿੱਚ ਇਸ ਤਰ੍ਹਾਂ ਦੇ ਕੁਲ 91 ਸੰਸਥਾਨ ਹਨ| ਫੁਟਵੇਅਰ, ਹਿੰਦੀ ਅਤੇ ਯੂਥ ਡਿਵੈਲਪਮੈਂਟ ਵਰਗੇ ਇੱਕਾ – ਦੁੱਕਾ ਸੰਸਥਾਨਾਂ ਨੂੰ ਛੱਡ ਦੇਈਏ, ਤਾਂ ਲਗਭਗ ਸਾਰਿਆਂ ਦੀ ਪਹਿਚਾਣ ਇੰਜਿਨਿਅਰਿੰਗ ਅਤੇ ਮੈਡੀਕਲ ਨਾਲ ਜੁੜੀ ਹੈ| ਦੂਜੇ ਪਾਸੇ ਮਾਨਵਿਕੀ ਅਤੇ ਵਣਜ ਵਰਗੇ ਖੇਤਰਾਂ ਵਿੱਚ ਉਨ੍ਹਾਂ ਦੇ ਦਾਖਿਲੇ ਦੀ ਰਫਤਾਰ ਕਾਫ਼ੀ ਤੇਜ ਹੈ| 2016 -17 ਵਿੱਚ 12ਵੀਂ ਪਾਸ ਲੜਕੀਆਂ ਵਿੱਚੋਂ 24.5 ਫੀਸਦੀ ਨੇ ਯੂਨੀਵਰਸਿਟੀ ਵਿੱਚ ਦਾਖਿਲਾ ਲਿਆ ਸੀ, ਜਦੋਂਕਿ 2017-18 ਵਿੱਚ ਉਨ੍ਹਾਂ ਦਾ ਹਿੱਸਾ ਵਧ ਕੇ 25. 4 ਫੀਸਦੀ ਹੋ ਗਿਆ| ਉਨ੍ਹਾਂ ਦੇ ਮੁਕਾਬਲੇ ਮੁੰਡਿਆਂ ਦੇ ਕਾਲਜ ਆਉਣ ਦੀ ਰਫਤਾਰ ਘੱਟ ਹੈ| ਵਿਸ਼ਵ ਬੈਂਕ ਨੇ ਇਸ ਮਹੀਨੇ ਦੱਸਿਆ ਹੈ ਕਿ ਪੜਾਈ ਵਿੱਚ ਮੁੰਡੇ -ਕੁੜੀ ਵਿਚਕਾਰ ਫਰਕ ਖਤਮ ਹੋ ਜਾਵੇ ਤਾਂ ਕਿਸੇ ਦੀ ਤਰੱਕੀ ਦੀ ਰਫਤਾਰ ਇੱਕ ਤਿਹਾਈ ਵੱਧ ਸਕਦੀ ਹੈ|
ਜਰਮਨੀ ਨੇ ਦੇਖਿਆ ਕਿ ਉਸਦੀਆਂ ਲੜਕੀਆਂ ਪੜ੍ਹਣ ਵਿੱਚ ਕਿਸੇ ਤੋਂ ਘੱਟ ਨਹੀਂ ਹਨ ਪਰੰਤੂ ਵਿਗਿਆਨ ਅਤੇ ਹਿਸਾਬ ਵਰਗੇ ਵਿਸ਼ਿਆਂ ਤੋਂ ਉਨ੍ਹਾਂ ਦੀ ਦੂਰੀ ਰਹਿ ਜਾਣ ਕਾਰਨ ਉਸਦੇ ਉਦਯੋਗ – ਧੰਦਿਆਂ ਤੇ ਬੁਰਾ ਅਸਰ ਪੈ ਰਿਹਾ ਹੈ| ਇਸ ਲਈ ਉਸਨੇ ਬਕਾਇਦਾ ਅਭਿਆਨ ਚਲਾ ਕੇ ਇਸ ਸਮੱਸਿਆ ਨੂੰ ਹੱਲ ਕੀਤਾ| ਸਾਨੂੰ ਵੀ ਆਪਣੇ ਇੱਥੇ ਦੇਰ -ਸਵੇਰ ਅਜਿਹਾ ਕੁੱਝ ਕਰਨਾ ਪੈ ਸਕਦਾ ਹੈ| ਉਂਝ, ਉਚ ਸਿੱਖਿਆ ਵਿੱਚ ਸਾਡੇ ਇੱਥੇ ਵੱਡੇ ਨਜਰੀਏ ਨਾਲ ਦੇਖਣ ਤੇ ਹਾਲਾਤ ਖ਼ਰਾਬ ਹੀ ਨਜ਼ਰ ਆਉਂਦੇ ਹਨ|
ਤਾਜ਼ਾ ਸਰਵੇਖਣ ਦੇ ਮੁਤਾਬਕ 2 . 34 ਲੱਖ ਅਧਿਆਪਕਾਂ ਦੀ ਕਮੀ ਹੈ| ਜੋ ਅਧਿਆਪਕ ਹਨ, ਉਨ੍ਹਾਂ ਉੱਤੇ ਕੰਮ ਦਾ ਲੋਡ ਬਹੁਤ ਜ਼ਿਆਦਾ ਹੈ| ਯੂਪੀ, ਬਿਹਾਰ ਅਤੇ ਝਾਰਖੰਡ ਵਿੱਚ ਹਰ ਇੱਕ ਅਧਿਆਪਕ ਉਤੇ ਔਸਤਨ 50 ਵਿਦਿਆਰਥੀ ਹਨ , ਜਦੋਂ ਕਿ ਦੇਸ਼ ਦਾ ਔਸਤ ਪ੍ਰਤੀ ਅਧਿਆਪਕ 30 ਵਿਦਿਆਰਥੀਆਂ ਦਾ ਹੈ| ਜਰਮਨੀ ਦਾ ਸਕਲ ਨਾਮਜਦਗੀ ਅਨੁਪਾਤ 62 ਫੀਸਦੀ ਤੋਂ ਜ਼ਿਆਦਾ ਹੈ, ਫਿਰ ਵੀ ਉਹ ਆਪਣੀਆਂ ਲੜਕੀਆਂ ਨੂੰ ਲੈ ਕੇ ਇੰਨਾ ਚਿੰਤਤ ਹੈ| ਸਰਵੇਖਣ ਵਿੱਚ 2017-18 ਲਈ ਸਾਡਾ ਇਹ ਅਨਪਾਤ 25 . 8 ਫ਼ੀਸਦੀ ਨਿਕਲਿਆ ਹੈ ਤਾਂ ਆਪਣੀ ਹਾਲਤ ਦਾ ਅੰਦਾਜਾ ਅਸੀਂ ਲਗਾ ਹੀ ਸਕਦੇ ਹਾਂ|
ਰਾਜੇਸ਼ ਕੁਮਾਰ

Leave a Reply

Your email address will not be published. Required fields are marked *