ਟੈਕਨੀਕਲ ਮੁਲਾਜਮਾਂ ਵਲੋਂ ਰੋਸ ਰੈਲੀ

ਐਸ ਏ ਐਸ ਨਗਰ, 15 ਨਵੰਬਰ (ਸ.ਬ.) ਟੈਕਨੀਕਲ ਸਰਵਿਸ ਯੂਨੀਅਨ ਦੀ ਅਗਵਾਈ ਵਿੱਚ 66 ਕੇ ਵੀ ਸਬ ਡਵੀਜਨ ਮੁਹਾਲੀ ਦੇ ਕਰਮਚਾਰੀਆਂ ਨੇ ਇੰਡ ਏਰੀਆ ਕੰਪਲੈਕਸ ਸਾਹਮਣੇ ਰੋਸ ਰੈਲੀ ਕੀਤੀ|
ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ ਨੇ ਕਿਹਾ ਕਿ ਬਿਜਲੀ ਮਹਿਕਮੇ ਦੇ ਅਧਿਕਾਰੀ ਮੁਲਾਜਮਾਂ ਨਾਲ ਪੱਖਪਾਤੀ ਵਤੀਰਾ ਅਪਨਾਅ ਰਹੇ ਹਨ| ਇਹਨਾਂ ਅਧਿਕਾਰੀਆਂ ਵਲੋਂ ਸਾਥੀ ਮੁਲਾਜਮ ਹਰੀਸ਼ ਕੁਮਾਰ ਦੀ ਜਬਰਦਸਤੀ ਬਦਲੀ ਕਰ ਦਿਤੀ ਗਈ ਹੈ|
ਉਹਨਾਂ ਕਿਹਾ ਕਿ ਅਧਿਕਾਰੀਆਂ ਦੇ ਅੜੀਅਲ ਵਤੀਰੇ ਕਾਰਨ ਮੁਲਾਜਮਾਂ ਵਿੱਚ ਨਿਰਾਸ਼ਾ ਫੈਲ ਗਈ ਹੈ ਅਤੇ ਮੁਲਾਜਮਾਂ ਵਿੱਚ ਫੈਲੇ ਰੋਸ ਕਾਰਨ ਵਿਭਾਗ ਦਾ ਕੰਮ ਕਾਜ ਵੀ ਪ੍ਰਭਾਵਿਤ ਹੋ ਰਿਹਾ ਹੈ| ਉਹਨਾਂ ਚਿਤਾਵਨੀ ਦਿੱਤੀ ਕਿ ਜੇ ਅਧਿਕਾਰੀਆਂ ਨੇ ਮੁਲਾਜਮਾਂ ਪ੍ਰਤੀ ਆਪਣੇ ਵਤੀਰੇ ਵਿੱਚ ਤਬਦੀਲੀ ਨਾ ਲਿਆਂਦੀ ਤਾਂ ਇਸ ਵਿਰੁੱਧ ਸੰਘਰਸ਼ ਕੀਤਾ ਜਾਵੇਗਾ|

Leave a Reply

Your email address will not be published. Required fields are marked *