ਟੈਕਨੀਕਲ ਸਰਵਿਸ਼ਿਜ਼ ਯੂਨੀਅਨ ਵਲੋਂ ਰੈਲੀ

ਐਸ ਏ ਐਸ ਨਗਰ, 18 ਮਈ (ਸ.ਬ.) ਟੈਕਨੀਕਲ ਸਰਵਿਸ਼ਿਜ਼ ਯੂਨੀਅਨ ਵਲੋਂ ਸਪੈਸ਼ਲ ਡਵੀਜਨ ਮੁਹਾਲੀ ਵਿਖੇ ਗੇਟ ਰੈਲੀ ਕੀਤੀ ਗਈ ਅਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ|
ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਾ ਕਰਕੇ ਆਪਣਾ ਮੁਲਾਜਮ ਵਿਰੋਧੀ ਚਿਹਰਾ ਨੰਗਾ ਕਰ ਦਿਤਾ ਹੈ| ਉਹਨਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਮੁਲਾਜਮ ਵਿਰੋਧੀ ਹੈ| ਇਸ ਸਰਕਾਰ ਵਲੋਂ ਅਜੇ ਤਕ ਮੁਲਾਜਮਾਂ ਤੇ ਪੈਨਸ਼ਰਾਂ ਨੂੰ ਨਾ ਤਾਂ ਡੀ ਏ ਦੀਆਂ ਕਿਸ਼ਤਾਂ ਦਿੱਤੀਆਂ ਗਈਆਂ ਹਨ ਅਤੇ ਨਾ ਹੀ ਪਿਛਲਾ ਬਕਾਇਆ ਦਿੱਤਾ ਗਿਆ ਹੈ| ਉਹਨਾਂ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਖਾਲੀ ਪੋਸਟਾਂ ਭਰੀਆਂ ਜਾਣ, ਡੀ ਏ ਦਾ ਬਕਾਇਆ ਅਤੇ ਕਿਸ਼ਤਾਂ ਦਿੱਤੇ ਜਾਣ|
ਇਸ ਮੌਕੇ ਸ੍ਰੀ ਬ੍ਰਿਜ ਮੋਹਨ ਜੋਸ਼ੀ, ਸ੍ਰ. ਸਵਰਨਜੀਤ ਸਿੰਘ, ਸ੍ਰ. ਮੰਗਲ ਸਿੰਘ, ਸ੍ਰ. ਹਰਵਿੰਦਰ ਸਿੰਘ ਹੈਰੀ, ਸ੍ਰੀ ਓਮ ਕੁਮਾਰ, ਸ੍ਰੀ ਰਾਜ ਕੁਮਾਰ, ਸ੍ਰ. ਗੁਰਮੁੱਖ ਸਿੰਘ, ਸ੍ਰ. ਹਰਪ੍ਰੀਤ ਸਿੰਘ, ਸ੍ਰ. ਸ਼ਿਵ ਮੂਰਤੀ, ਸ੍ਰ. ਕੁਲਦੀਪ ਸਿੰਘ , ਸ੍ਰੀ ਰੰਮੀ ਕੁਮਾਰ ਨੇ ਵੀ ਸੰਬੋਧਨ ਕੀਤਾ| ਇਸ ਮੌਕੇ ਮੁਲਾਜਮਾਂ ਨੇ ਨਾਰ੍ਹੇਬਾਜੀ ਵੀ ਕੀਤੀ|

Leave a Reply

Your email address will not be published. Required fields are marked *