ਟੈਕਨੀਕਲ ਸਰਵਿਸਸ ਯੂਨੀਅਨ ਵਲੋਂ ਗੇਟ ਰੈਲੀ

ਐਸ ਏ ਐਸ ਨਗਰ, 22 ਜੂਨ (ਸ.ਬ.) ਟੈਕਨੀਕਲ ਸਰਵਿਸਸ ਯੂਨੀਅਨ ਵੱਲੋਂ ਸਪੈਸ਼ਲ ਮੰਡਲ ਮੁਹਾਲੀ ਦੇ ਦਫਤਰ ਅੱਗੇ ਗੇਟ ਰੈਲੀ ਕੀਤੀ ਗਈ| ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਮੰਗ ਕੀਤੀ ਕਿ ਬਿਜਲੀ ਮੁਲਾਜਮਾਂ ਦੇ ਮਸਲੇ ਪਹਿਲ ਦੇ ਆਧਾਰ ਤੇ ਹਲ ਕੀਤੇ ਜਾਣ| ਉਹਨਾਂ ਚਿਤਾਵਨੀ ਦਿਤੀ ਕਿ ਬਿਜਲੀ ਮੁਲਾਜਮਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਤੇਜ ਕੀਤਾ ਜਾਵੇਗਾ| ਇਸ ਮੌਕੇ 12  ਜੁਲਾਈ ਨੂੰ ਹੈਡ ਆਫਿਸ ਪਟਿਆਲਾ ਵਿਖੇ ਧਰਨਾ ਦੇਣ ਦਾ ਐਲਾਨ ਕੀਤਾ ਗਿਆ|
ਇਸ ਮੌਕੇ ਜੈ ਕਿਸ਼ਨ ਸ਼ਰਮਾ, ਸਵਰਨਜੀਤ ਸਿੰਘ, ਬ੍ਰਿਜ ਮੋਹਣ ਜੋਸ਼ੀ, ਮੰਗਲ ਸਿੰਘ, ਕੁਲਦੀਪ ਸਿੰਘ, ਰੰਮੀ ਕੁਮਾਰ, ਓਮ ਕੁਮਾਰ, ਧਿੰਜਾ ਰਾਮ, ਰਾਜ ਕੁਮਾਰ, ਗੁਰਮੁੱਖ ਸਿੰਘ ਨੇ ਵੀ ਸੰਬੋਧਨ ਕੀਤਾ|

Leave a Reply

Your email address will not be published. Required fields are marked *