ਟੈਕਨੀਕਲ ਸਰਵਿਸ ਯੂਨੀਅਨ ਵਲੋਂ ਰੈਲੀ

ਐਸ. ਏ. ਐਸ ਨਗਰ, 21 ਦਸੰਬਰ (ਸ.ਬ.) ਜੁਆਇੰਟ ਫੋਰਮ ਪੰਜਾਬ ਵਲੋਂ ਪੰਜਾਬ ਸਰਕਾਰ ਦੁਆਰਾ ਪੂਰੇ ਪੰਜਾਬ ਵਿੱਚ ਸਰਕਾਰੀ ਥਰਮਲ ਪਲਾਂਟਾਂ ਨੂੰ ਬੰਦ ਕਰਨ ਦੇ ਤੁਗਲਕੀ ਫਰਮਾਨ ਦੇ ਵਿਰੋਧ ਵਿੱਚ ਰੈਲੀਆਂ ਦੀ ਕੜੀ ਵਜੋਂ, ਸੰਚਾਲਣ ਮੰਡਲ (ਖਾਸ) ਪੀ. ਐਸ. ਪੀ ਐਲ ਦੇ ਗੇਟ ਅੱਗੇ, ਟੀ. ਐਸ. ਯੂ ਦੇ ਸਾਥੀਆਂ ਨੇ ਰੈਲੀ ਕੀਤੀ|
ਰੈਲੀ ਨੂੰ ਸੰਬੋਧਨ ਕਰਦੇ ਹੋਏ ਵੱਖ ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਅਤੇ ਪੀ. ਐਸ. ਪੀ. ਸੀ ਐਲ ਦੀ ਮੈਨਜਮੈਂਟ ਵਲੋਂ ਸਰਕਾਰੀ ਥਰਮਲ ਪਲਾਂਟ ਨੂੰ ਬੰਦ ਕਰਨ ਦੀ ਨੀਤੀ ਦਾ ਕੜੇ ਸ਼ਬਦਾਂ ਵਿੱਚ ਵਿਰੋਧ ਕੀਤਾ ਤੇ ਸਰਕਾਰ ਦੀਆਂ ਗਲਤ ਆਰਥਿਕ ਨੀਤੀਆਂ ਦੇ ਪ੍ਰਭਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਉਹਨਾਂ ਕਿਹਾ ਕਿ ਸਰਕਾਰੀ ਥਰਮਲ ਪਲਾਂਟ ਬੰਦ ਕਰਕੇ ਪ੍ਰਾਈਵੇਟ ਥਰਮਲ ਪਲਾਂਟ ਤੋਂ ਮਹਿੰਗੀ ਬਿਜਲੀ ਦਾ ਬੋਝ ਆਮ ਖਪਤਕਾਰਾ ਤੇ ਪਵੇਗਾ ਅਤੇ ਥਰਮਲ ਪਲਾਂਟ ਬੰਦ ਹੋਣ ਨਾਲ ਨੌਕਰੀ ਕਰਦੇ ਕਰਮਚਾਰੀ ਤੇ ਪਰਿਵਾਰ ਵੀ ਪ੍ਰਭਾਵਿਤ ਹੋਣਗੇ ਅਤੇ ਅੱਗੇ ਤੋਂ ਨੌਕਰੀਆਂ ਵੀ ਬੰਦ ਹੋ ਜਾਣਗੀਆਂ| ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸਰਕਾਰ ਦੇ ਸਰਮਾਏ ਨੂੰ ਕੌਡੀਆਂ ਦੇ ਭਾਅ ਤੇ ਆਪਣੇ ਰਿਸ਼ਤੇਦਾਰਾਂ ਨੂੰ ਲਾਭ ਪਹੁੰਚਾ ਰਹੀ ਹੈ| ਇਸ ਮੌਕੇ ਬ੍ਰਿਜ ਮੋਹਨ ਜੋਸ਼ੀ, ਜੈ ਕ੍ਰਿਸ਼ਨ ਸ਼ਰਮਾ, ਮੰਗਲ ਸਿੰਘ, ਸਵਰਨਜੀਤ ਸਿੰਘ, ਰਣਜੀਤ ਸਿੰਘ, ਕੁਲਦੀਪ ਸਿੰਘ, ਓਮ ਕੁਮਾਰ, ਰੰਮੀ ਕੁਮਾਰ ਅਤੇ ਗੁਰਜੀਤ ਸਿੰਘ ਨੇ ਸੰਬੋਧਨ ਕੀਤਾ|

Leave a Reply

Your email address will not be published. Required fields are marked *