ਟੈਕਸਾਸ ਦੇ ਹਸਪਤਾਲ ਵਿੱਚ ਧਮਾਕਾ, ਇਕ ਵਿਅਕਤੀ ਦੀ ਮੌਤ, 12 ਜ਼ਖਮੀ

ਗੇਟਸਵਿਲੇ, 27 ਜੂਨ (ਸ.ਬ.) ਅਮਰੀਕਾ ਦੇ ਸੂਬੇ ਟੈਕਸਾਸ ਦੇ ਇਕ ਹਸਪਤਾਲ ਵਿੱਚ ਧਮਾਕਾ ਹੋ ਗਿਆ ਜਿਸ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਹੋਰ 12 ਜ਼ਖਮੀ ਹੋ ਗਏ| ਗੇਟਸਵਿਲੇ ਦੇ ਇਸ ਹਸਪਤਾਲ ਵਿੱਚ ਇਮਾਰਤ ਦੀ ਉਸਾਰੀ ਦਾ ਕੰਮ ਚੱਲ ਰਿਹਾ ਸ.ੀ ਅਤੇ ਇਸ ਦੌਰਾਨ ਇਕ ਇਲੈਕਟ੍ਰਾਨਿਕ ਜਨਰੇਟਰ ਵਿੱਚ ਧਮਾਕਾ ਹੋਇਆ| ਮ੍ਰਿਤਕ ਅਤੇ ਜ਼ਖਮੀ ਵਿਅਕਤੀ ਇੱਥੇ ਕੰਮ ਕਰਨ ਵਾਲੇ ਮਜ਼ਦੂਰ ਸਨ|
ਸਰਕਾਰੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਗੇਟਸਵਿਲੇ ਦੇ ਇਸ ਹਸਪਤਾਲ ਦੇ ਸਟਾਫ ਮੈਂਬਰ ਅਤੇ ਮਰੀਜ਼ ਸੁਰੱਖਿਅਤ ਹਨ| ਸਥਾਨਕ ਸਮੇਂ ਮੁਤਾਬਕ ਦੁਪਹਿਰ ਨੂੰ 2.30 ਵਜੇ ਧਮਾਕਾ ਹੋਇਆ| ਹਸਪਤਾਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਗੈਸ ਲਾਈਨ ਕਾਰਨ ਧਮਾਕਾ ਹੋਇਆ ਹੋਵੇਗਾ| ਇਸ ਕਾਰਨ ਇਮਾਰਤ ਦਾ ਇਕ ਹਿੱਸਾ ਢਹਿ ਗਿਆ ਹੈ| ਉਨ੍ਹਾਂ ਦੱਸਿਆ ਕਿ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ ਅਤੇ ਜਿਨ੍ਹਾਂ ਦੀ ਹਾਲਤ ਗੰਭੀਰ ਹੈ, ਉਨ੍ਹਾਂ ਨੂੰ ਹਵਾਈ ਐਂਬੂਲੈਂਸ ਰਾਹੀਂ ਡੱਲਾਸ ਦੇ ਹਸਪਤਾਲ ਵਿੱਚ ਭੇਜਿਆ ਗਿਆ ਹੈ| ਡਾਕਟਰਾਂ ਮੁਤਾਬਕ 3 ਜਾਂ 4 ਵਿਅਕਤੀਆਂ ਦੀ ਹਾਲਤ ਗੰਭੀਰ ਹੈ| ਧਮਾਕੇ ਮਗਰੋਂ ਸ਼ਹਿਰ ਦੇ ਕਈ ਘਰਾਂ ਦੀ ਬਿਜਲੀ ਬੰਦ ਹੋ ਗਈ ਹੈ|

Leave a Reply

Your email address will not be published. Required fields are marked *