ਟੈਕਸ ਚੋਰੀ ਮਾਮਲੇ ਵਿੱਚ ਜੇਲ ਜਾਣ ਤੋਂ ਬਚਿਆ ਕ੍ਰਿਸਟੀਆਨੋ ਰੋਨਾਲਡੋ

ਮੈਡ੍ਰਿਡ, 24 ਜਨਵਰੀ (ਸ.ਬ.) ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੂੰ ਟੈਕਸ ਚੋਰੀ ਦੇ ਮਾਮਲੇ ਵਿੱਚ ਸਪੇਨ ਦੀ ਅਦਾਲਤ ਵਿੱਚ 23 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ| ਹਾਲਾਂਕਿ ਉਨ੍ਹਾਂ ਦੇ ਪ੍ਰਸ਼ੰਸਕ ਰਾਹਤ ਦੀ ਸਾਹ ਲੈ ਸਕਦੇ ਹਨ ਕਿਉਂਕਿ ਇਹ ਇਕ ਮੁਅੱਤਲ ਸਜ਼ਾ ਹੈ ਜਿਸ ਦੇ ਤਹਿਤ ਰੋਨਾਲਡੋ ਨੂੰ ਜੇਲ ਨਹੀਂ ਜਾਣਾ ਹੋਵੇਗਾ| ਸਪੇਨ ਦੇ ਕਾਨੂੰਨ ਦੇ ਮੁਤਾਬਕ, ਪਹਿਲੀ ਵਾਰ ਅਹਿੰਸਕ ਗੁਨਾਹ ਕਰਨ ਵਾਲੇ ਲੋਕਾਂ ਨੂੰ ਦਿੱਤੀ ਗਈ ਦੋ ਸਾਲ ਤਕ ਦੀ ਸਜ਼ਾ ਨੂੰ ਜੱਜ ਵੱਲੋਂ ਪਾਬੰਦੀ ਲਗਾਈ ਜਾ ਸਕਦੀ ਹੈ|
ਇਸ ਮੁਅੱਤਲ ਸਜ਼ਾ ਲਈ ਰੋਨਾਲਡੋ ਨੇ 19 ਮਿਲੀਅਨ ਯੂਰੋ ਭਾਵ ਲਗਭਗ 154 ਕਰੋੜ ਰੁਪਏ ਦੀ ਰਕਮ ਅਦਾ ਕਰਨਾ ਕਬੂਲਿਆ ਹੈ| ਰੋਨਾਲਡੋ ਫਿਲਹਾਲ ਇਟਲੀ ਦੇ ਯੁਵੇਂਟਸ ਕਲੱਬ ਤੋਂ ਖੇਡ ਰਹੇ ਹਨ| ਇਟਲੀ ਦੇ ਇਸ ਕਲੱਬ ਨਾਲ ਜੁੜਨ ਤੋਂ ਪਹਿਲਾਂ ਇਹ ਫੁੱਟਬਾਲਰ ਸਪੇਨ ਦੇ ਰੀਅਲ ਮੈਡ੍ਰਿਡ ਕਲੱਬ ਵੱਲੋਂ ਖੇਡਦੇ ਸਨ| ਰੋਨਾਲਡੋ ਨੇ ਸਪੇਨ ਦੇ ਟੈਕਸ ਡਿਪਾਰਟਮੈਂਟ ਨਾਲ 154 ਕਰੋੜ ਰੁਪਏ ਦਾ ਜੁਰਮਾਨਾ ਅਦਾ ਕਰਨ ਦੀ ਡੀਲ ਕਰਕੇ ਖੁਦ ਨੂੰ ਜੇਲ ਜਾਣ ਤੋਂ ਬਚਾਇਆ ਹੈ| ਰੋਨਾਲਡੋ ਤੇ ਇਲਜ਼ਾਮ ਸੀ ਕਿ ਉਨ੍ਹਾਂ ਨੇ ਸਪੇਨ ਦੇ ਬਾਹਰ ਸਾਲ 2011-14 ਵਿਚਾਲੇ ਬੇਨਾਮੀ ਕੰਪਨੀਆਂ ਬਣਾ ਕੇ ਇਮੇਜ ਰਾਈਟਸ ਤੋਂ ਹੋਣ ਵਾਲੀ ਕਮਾਈ ਤੇ 14.7 ਮਿਲੀਅਨ ਯੂਰੋ ਲਗਭਗ 118 ਕਰੋੜ ਰੁਪਏ ਦੀ ਟੈਕਸ ਚੋਰੀ ਕੀਤੀ ਸੀ|

Leave a Reply

Your email address will not be published. Required fields are marked *